Ludhiana : ਸ਼ਹਿਰ ਦੇ ਚੌੜਾ ਬਜ਼ਾਰ ‘ਚ ਅੱਜ ਨਹੀਂ ਹੋਵੇਗੀ ਈ-ਰਿਕਸ਼ਾ ਦੀ ਐਂਟਰੀ
ਚੰਡੀਗੜ੍ਹ, 24ਨਵੰਬਰ(ਵਿਸ਼ਵ ਵਾਰਤਾ) ਲੁਧਿਆਣਾ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਚੌੜਾ ਬਜ਼ਾਰ ‘ਚ ਅਕਸਰ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਲੋਕਾਂ ਨੂੰ ਹੋ ਰਹੀ ਸਮੱਸਿਆ ਦੇ ਮੱਦੇਨਜ਼ਰ ਟਰੈਫਿਕ ਪੁਲਿਸ ਨੇ ਫਿਲਹਾਲ ਦੋ ਦਿਨ ਦਾ ਟਰਾਇਲ ਸ਼ੁਰੂ ਕੀਤਾ ਹੈ ਜਿਸ ਤਹਿਤ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੇ ਚੌੜਾ ਬਜ਼ਾਰ ‘ਚ ਈ-ਰਿਕਸ਼ਾ ਦੀ ਪੂਰੀ ਤਰ੍ਹਾਂ ਨੋ ਐਂਟਰੀ ਹੋਵੇਗੀ। ਜ਼ਿਕਰਯੋਗ ਹੈ ਕਿ ਕਈ ਸ਼ਹਿਰਾਂ ਤੋਂ ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਹਨ ਅਤੇ ਕਈ ਘੰਟੇ ਟ੍ਰੈਫਿਕ ਵਿੱਚ ਫਸੇ ਰਹਿੰਦੇ ਹਨ। ਅੱਜ ਚੌੜਾ ਬਜ਼ਾਰ ਦੇ ਹਰ ਚੌਂਕ ਅਤੇ ਕੱਟ ’ਤੇ ਟਰੈਫਿਕ ਪੁਲੀਸ ਤਾਇਨਾਤ ਕੀਤੀ ਜਾਵੇਗੀ। ਕਿਸੇ ਵੀ ਈ-ਰਿਕਸ਼ਾ ਚਾਲਕ ਨੂੰ ਸਵਾਰੀਆਂ ਜਾਂ ਸਾਮਾਨ ਲੱਦਣ ਲਈ ਬਜ਼ਾਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਰ ਰੋਜ਼ ਈ-ਰਿਕਸ਼ਾ ਅਤੇ ਚਾਰ ਪਹੀਆ ਵਾਹਨਾਂ ਦੇ ਬਾਜ਼ਾਰ ਵਿੱਚ ਦਾਖਲ ਹੋਣ ਕਾਰਨ ਬਜ਼ਾਰ ਘੰਟਿਆਂਬੱਧੀ ਜਾਮ ਰਹਿੰਦਾ ਹੈ। ਪੁਲੀਸ ਨੇ ਰੇਲਵੇ ਸਟੇਸ਼ਨ, ਛਾਉਣੀ ਮੁਹੱਲਾ, ਰੇਖੀ ਸਿਨੇਮਾ ਰੋਡ, ਕੇਸਰ ਗੰਜ ਮੰਡੀ ਵਿਖੇ ਵੀ ਬੈਰੀਕੇਡਿੰਗ ਕਰਵਾ ਦਿੱਤੀ ਹੈ। ਜਿਸ ਕਾਰਨ ਕਿਸੇ ਵੀ ਈ ਰਿਕਸ਼ਾ ਚਾਲਕ ਨੂੰ ਮਾਰਕੀਟ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਏ.ਸੀ.ਪੀ ਟ੍ਰੈਫਿਕ ਨੇ ਕਿਹਾ ਕਿ ਜੇਕਰ ਇਹ ਮੁਹਿੰਮ ਸਫਲ ਰਹੀ ਤਾਂ ਇਸ ਨੂੰ ਯਕੀਨੀ ਤੌਰ ‘ਤੇ ਲਾਗੂ ਕੀਤਾ ਜਾਵੇਗਾ। ਫਿਲਹਾਲ ਇਸ ਨੂੰ 2 ਦਿਨਾਂ ਦੇ ਟ੍ਰਾਇਲ ਦੇ ਆਧਾਰ ‘ਤੇ ਚਲਾਇਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/