ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਮਿਸ਼ਨ ‘ਆਪ’ 13-0 ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਦੋ ਸਰਕਲ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਪਹੁੰਚ ਰਹੇ ਹਨ। ਇੱਥੇ ਉਹ ਰੈਲੀ ਵੀ ਕਰਨਗੇ ਅਤੇ ਰੋਡ ਸ਼ੋਅ ਕੱਢਣਗੇ। ਫਿਰੋਜ਼ਪੁਰ ‘ਚ ਉਹ ਜਗਦੀਪ ਸਿੰਘ ਕਾਕਾ ਬਰਾੜ ਲਈ ਵੋਟ ਮੰਗਣ ਲਈ ਰੋਡ ਸ਼ੋਅ ਕਰਨਗੇ, ਜਦਕਿ ਫਰੀਦਕੋਟ ‘ਚ ਕਰਮਜੀਤ ਅਨਮੋਲ ਦੇ ਹੱਕ ‘ਚ ਰੈਲੀ ਕਰਨਗੇ। ਇਹ ਪ੍ਰੋਗਰਾਮ ਫ਼ਿਰੋਜ਼ਪੁਰ ਦੇ ਜੱਗਾ ਨਾਮਦੇਵ ਚੌਂਕ ਤੋਂ ਸ਼ੁਰੂ ਹੋਵੇਗਾ। ਜਿੱਥੇ ਭਗਵੰਤ ਮਾਨ 2 ਵਜੇ ਦੇ ਕਰੀਬ ਪਹੁੰਚਣਗੇ। ਮੁੱਖ ਮੰਤਰੀ ਮਾਨ ਦੇ ਆਉਣ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਫਰੀਦੀਕੋਟ ਦੇ ਬਾਘਾ ਪੁਰਾਣਾ ਵਿੱਚ ਕਰਮਜੀਤ ਅਨਮੋਲ ਵੱਲੋਂ ਰੈਲੀ ਕੀਤੀ ਗਈ ਹੈ। ਜਿੱਥੇ ਸੀਐਮ ਮਾਨ ਰੋਡ ਸ਼ੋਅ ਤੋਂ ਬਾਅਦ ਪਹੁੰਚਣਗੇ। ਦੁਪਹਿਰ 3 ਤੋਂ 4 ਵਜੇ ਦੇ ਕਰੀਬ ਸੀ.ਐਮ ਮਾਨ ਬਾਘਾ ਪੁਰਾਣਾ ਦੀ ਜੱਗਾ ਸੁਭਾਸ਼ ਮੰਡੀ ਪਹੁੰਚਣਗੇ। ਇਸ ਤੋਂ ਪਹਿਲਾਂ ਸੀਐਮ ਮਾਨ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਪ੍ਰੋਗਰਾਮ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।