LIVE : ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿੱਤੀ ਸਾਲ 2025-26 ਦਾ ਬਜਟ ਕੀਤਾ ਜਾ ਰਿਹਾ ਹੈ ਪੇਸ਼
ਸਰਕਾਰ ਨੇ ਬਜਟ ਨੂੰ ‘ਬਦਲਦਾ ਪੰਜਾਬ ਬਜਟ’ ਦਾ ਦਿੱਤਾ ਨਾਂ
ਸਿਹਤ ਵਿਭਾਗ ਲਈ ਰੱਖੇ 268 ਕਰੋੜ ਰੁਪਏ- ਵਿੱਤ ਮੰਤਰੀ ਚੀਮਾ
ਸੂਬੇ ਭਰ ’ਚ ਬਣਾਏ ਜਾਣਗੇ 3 ਹਜ਼ਾਰ ਇਨਡੋਰ ਸਟੇਡੀਅਮ
ਪੜ੍ਹੋ, ਬਜਟ ਵਿੱਚ ਹੋਰ ਕੀ ਹੈ ਖਾਸ
ਚੰਡੀਗੜ੍ਹ, 26ਮਾਰਚ(ਵਿਸ਼ਵ ਵਾਰਤਾ) LIVE : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਦੇ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਬਜਟ ਨੂੰ ‘ਬਦਲਦਾ ਪੰਜਾਬ ਬਜਟ’ ਦਾ ਨਾਂਅ ਦਿੱਤਾ ਗਿਆ ਹੈ। ਵਿੱਤ ਮੰਤਰੀ ‘ਆਪ’ ਸਰਕਾਰ ਦੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਮੌਜੂਦਾ ਬਜਟ 2 ਲੱਖ 36 ਹਜ਼ਾਰ 80 ਕਰੋੜ ਦਾ ਹੈ। ਬਜਟ ਸਪੀਚ ਪੜ੍ਹਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਵਿਕਾਸ ਦਰ ਵਿੱਚ ਮੌਜੂਦਾ ਸਾਲ 9 ਫੀਸਦੀ ਦੀ ਦਰ ਤੇ ਵਾਧਾ ਹੋਇਆ ਹੈ। ਹੁਣ ਤੱਕ 3 ਕਰੋੜ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕੇ ਹਨ। GSDP ਦੇ ਇਸ ਸਾਲ 10 ਫੀਸਦੀ ਤੱਕ ਵੱਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸਿਹਤਮੰਦ ਪੰਜਾਬ ਲਈ 268 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਮੁਹਿੰਮ ਲਈ 110 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਕਰੀਬ 45 ਲੱਖ ਪਰਿਵਾਰ ਸਰਕਾਰ ਦੀਆਂ ਸਿਹਤ ਸਹੂਲਤਾਂ ਤੇ ਬੀਮਾ ਯੋਜਨਾਵਾਂ ਦਾ ਲਾਭ ਲੈ ਰਹੇ ਹਨ।
ਵਿੱਤ ਮੰਤਰੀ ਚੀਮਾ ਨੇ ਕਿਹਾ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਪਹਿਲੀ ਵਾਰ ਮੈਗਾ ਸਪੋਰਟਸ ‘ਖੇਡਾਂ ਪੰਜਾਬ ਬਦਲਤਾ ਪੰਜਾਬ’ ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਪੰਜਾਬ ਖੇਡਾਂ ਦੇ ਖੇਤਰ ਵਿੱਚ ਸੁਧਾਰ ਕਰੇਗਾ। ਇਸ ਤਹਿਤ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਅਤੇ ਜਿੰਮ ਬਣਾਏ ਜਾਣਗੇ। ਇਨ੍ਹਾਂ ਵਿੱਚ ਰਨਿੰਗ ਟਰੈਕ, ਸੋਲਰ ਲਾਈਟਾਂ ਅਤੇ ਹੋਰ ਸਹੂਲਤਾਂ ਹੋਣਗੀਆਂ। ਅਸੀਂ ਇਸ ਵਿੱਚ ਸਾਰੀਆਂ ਪ੍ਰਸਿੱਧ ਖੇਡਾਂ ਸ਼ੁਰੂ ਕਰਾਂਗੇ। ਸੂਬੇ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਏ ਜਾਣਗੇ। ਇਸ ਲਈ ਸਰਕਾਰ 979 ਕਰੋੜ ਰੁਪਏ ਦਾ ਬਜਟ ਦੇਵੇਗੀ।
ਬਜਟ ਸਪੀਚ ਪੜ੍ਹਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ 3 ਸਾਲਾਂ ਵਿਚ ਰਾਜ ਵਿਚ ਕੁੱਲ 96,836 ਕਰੋੜ ਦਾ ਨਿਵੇਸ਼ ਆਇਆ ਹੈ। ਉਦਯੋਗਿਕ ਖੇਤਰ ਹੁਣ ਰਾਜ ਦੀ ਆਰਥਿਕਤਾ ਵਿਚ 27 ਪ੍ਰਤੀਸ਼ਤ ਯੋਗਦਾਨ ਪਾ ਰਿਹਾ ਹੈ। ਚੀਮਾ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪੱਧਰੀ ਮੀਟਿੰਗਾਂ ਰਾਹੀਂ ਇਕ ਨਵੀਂ ਉਦਯੋਗਿਕ ਨੀਤੀ ਤਿਆਰ ਕੀਤੀ ਗਈ ਹੈ, ਜਿਸ ਨੇ ਟਾਟਾ ਸਟੀਲ ਅਤੇ ਸੰਥਨ ਗਰੁੱਪ ਵਰਗੇ ਵੱਡੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਮੌਜੂਦਾ ਬਜਟ ਵਿਚ, ਉਦਯੋਗਾਂ ਨੂੰ 250 ਕਰੋੜ ਦੇ ਪ੍ਰੋਤਸਾਹਨ ਦੇ ਰੂਪ ਵਿਚ ਵਿੱਤੀ ਸਹਾਇਤਾ ਦਿੱਤੀ ਗਈ ਹੈ। ਲੁਧਿਆਣਾ ਵਿਚ ਆਟੋ ਪਾਰਟਸ ਅਤੇ ਹੈਂਡ ਟੂਲਜ਼ ਤਕਨਾਲੋਜੀ ਲਈ 10 ਕਰੋੜ ਦਾ ਅਪਗ੍ਰੇਡੇਸ਼ਨ ਕੀਤਾ ਗਿਆ ਹੈ। ਵਿੱਤੀ ਸਾਲ 2025-26 ਲਈ ਉਦਯੋਗਿਕ ਖੇਤਰ ਨੂੰ ਕੁੱਲ 3,426 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/