Lausanne Diamond League : ਨੀਰਜ ਚੋਪੜਾ ਨੇ ਲੂਸਾਨੇ ਡਾਇਮੰਡ ਲੀਗ ਦੇ ਫਾਈਨਲ ਲਈ ਕੀਤਾ ਕੁਆਲੀਫਾਈ
ਚੰਡੀਗੜ੍ਹ, 23ਅਗਸਤ(ਵਿਸ਼ਵ ਵਾਰਤਾ)Lausanne Diamond League -ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਸਵਿਟਜ਼ਰਲੈਂਡ ਵਿੱਚ ਲੂਸਾਨੇ ਡਾਇਮੰਡ ਲੀਗ 2024 ਵਿੱਚ ਸੀਜ਼ਨ ਦਾ ਸਰਵੋਤਮ ਥਰੋਅ ਸੁੱਟਿਆ। ਨੀਰਜ ਨੇ ਇੱਥੇ 89.49 ਮੀਟਰ ਥਰੋਅ ਕੀਤਾ। ਨੀਰਜ ਨੇ ਡਾਇਮੰਡ ਲੀਗ ਮੀਟਿੰਗ ਸੀਰੀਜ਼ ਟੇਬਲ ਵਿੱਚ ਸਿਖਰਲੇ ਛੇ ਵਿੱਚ ਸਥਾਨ ਹਾਸਲ ਕਰਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸ ਥਰੋਅ ਨਾਲ ਨੀਰਜ ਨੇ ਪੈਰਿਸ ਓਲੰਪਿਕ ‘ਚ 89.45 ਮੀਟਰ ਦੀ ਆਪਣੀ ਹੀ ਥਰੋਅ ਨੂੰ ਪਿੱਛੇ ਛੱਡ ਦਿੱਤਾ। ਜ਼ਿਕਰਯੋਗ ਹੈ ਕਿ ਨੀਰਜ ਨੇ ਓਲੰਪਿਕ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ।