Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
ਕਪੂਰਥਲਾ , 21 ਦਸੰਬਰ (ਵਿਸ਼ਵ ਵਾਰਤਾ):- ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਭੁਲੱਥ , ਬੇਗੋਵਾਲ , ਨਡਾਲਾ ਤੇ ਢਿਲਵਾਂ ਲਈ ਕੁੱਲ 56.20 ਫੀਸਦੀ ਵੋਟਿੰਗ ਹੋਈ ਹੈ ।
ਫਗਵਾੜਾ ਨਗਰ ਨਿਗਮ ਲਈ 101374 ਵੋਟਾਂ ਵਿਚੋੰ 55964 ਵੋਟਾਂ ਪਈਆਂ ਜੋ ਕਿ ਕੁੱਲ 55.21 ਫੀਸਦੀ ਸਨ ।
ਇਸੇ ਤਰ੍ਹਾਂ ਢਿਲਵਾਂ ਵਿਖੇ ਕੁੱਲ 4863 ਵਿੱਚੋਂ 2918 ਵੋਟਾਂ ( 60 ਫੀਸਦੀ ) ਪਈਆਂ ਜਦਕਿ ਭੁਲੱਥ ਨਗਰ ਪੰਚਾਇਤ ਲਈ ਕੁੱਲ 6139 ਵੋਟਾਂ ਵਿੱਚੋਂ 3885 ਵੋਟਾਂ ( 63.28 ਫੀਸਦੀ ) ਪਈਆਂ ।
ਬੇਗੋਵਾਲ ਨਗਰ ਪੰਚਾਇਤ ਲਈ ਕੁੱਲ 8349 ਵੋਟਾਂ ਵਿੱਚੋਂ 4976 ਵੋਟਾਂ ( 59.60 ਫੀਸਦੀ ) ਵੋਟਾਂ ਪਈਆਂ ਜਦਕਿ ਨਡਾਲਾ ਨਗਰ ਪੰਚਾਇਤ ਲਈ ਕੁੱਲ 5766 ਵੋਟਾਂ ਵਿੱਚੋਂ 3720 ਵੋਟਾਂ ( 64.52 ਫੀਸਦੀ ) ਪਈਆਂ ।