Latest News : ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਭੁਗਣਣ ਲਈ ਪਹੁੰਚੇ ਹਨ ਸ੍ਰੀ ਮੁਕਤਸਰ ਸਾਹਿਬ
ਨਿਭਾ ਰਹੇ ਹਨ ਸੇਵਾ
ਚੰਡੀਗੜ੍ਹ, 11ਦਸੰਬਰ(ਵਿਸ਼ਵ ਵਾਰਤਾ) ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਗਈ ਧਾਰਮਿਕ ਸੇਵਾ ਤਹਿਤ ਪੰਜਾਬ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹਨ। ਜਿੱਥੇ ਉਹਨਾਂ ਵੱਲੋਂ ਪਹਿਰਦਾਰੀ ਦੀ ਸੇਵਾ ਨਿਭਾਈ ਜਾ ਰਹੀ ਹੈ। ਉਹ ਇੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ’ਤੇ ਇਕ ਘੰਟਾ ਨੀਲਾ ਚੋਲਾ ਪਾ ਕੇ ਗਲ ’ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖ਼ਤੀ ਪਾ ਕੇ ,ਹੱਥ ਵਿਚ ਬਰਛਾ ਫੜ੍ਹ ਕੇ ਚੋਬਦਾਰ ਦੀ ਸੇਵਾ ਨਿਭਾ ਰਹੇ ਹਨ। ਇਸ ਸੇਵਾਂ ਤੋਂ ਬਾਅਦ ਉਹ ਕੀਰਤਨ ਸਰਵਣ ਕਰਨ ਅਤੇ ਲੰਗਰ ਵਿੱਚ ਭਾਂਡੇ ਮਾਂਜਣ ਦੀ ਸੇਵਾ ਨਿਭਾਉਣਗੇ।
ਜ਼ਿਕਰਯੋਗ ਹੈ ਕਿ ਅੱਜ ਉਹਨਾਂ ਦੀ ਸੇਵਾ ਦਾ ਨੌਵਾਂ ਦਿਨ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਦਰਬਾਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾਈ ਜਾ ਚੁੱਕੀ ਹੈ। ਅੱਜ ਉਹ ਧਾਰਮਿਕ ਸੇਵਾ ਲਈ ਸ੍ਰੀ ਮੁਕਸਤਰ ਸਾਹਿਬ ਪਹੁੰਚੇ ਹਨ, ਕੱਲ੍ਹ ਨੂੰ ਵੀ ਉਹ ਇੱਥੇ ਸੇਵਾ ਲਈ ਪੁੱਜਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/