Latest News : ਹੋਟਲ ਕਾਰੋਬਾਰੀ ਅਮਨ ਸੂਦ ਨੂੰ ਸੰਮਨ ; ਮਨੀਕਰਨ ਘਾਟੀ ‘ਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਭੰਗ ਕਰਨ ਦਾ ਦੋਸ਼
ਅੱਜ ਕੋਰਟ ‘ਚ ਪੇਸ਼ ਹੋਣ ਦਾ ਆਦੇਸ਼
ਚੰਡੀਗੜ੍ਹ, 24ਮਾਰਚ(ਵਿਸ਼ਵ ਵਾਰਤਾ) Latest News : ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਘਾਟੀ ਵਿੱਚ ਹੋਏ ਵਿਵਾਦ ‘ਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ਵਿੱਚ ਹੋਟਲ ਕਾਰੋਬਾਰੀ ਅਮਨ ਸੂਦ ਨੂੰ ਸੰਮਨ ਜਾਰੀ ਕੀਤੇ ਗਏ ਹਨ। ਰਾਜ ਸਰਕਾਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ, ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਕੁੱਲੂ ਦੀ ਅਦਾਲਤ ਨੇ ਅਮਨ ਸੂਦ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਨ ਸੂਦ ਨੂੰ ਅੱਜ 24 ਮਾਰਚ ਨੂੰ ਸਵੇਰੇ 11:00 ਵਜੇ ਐਸਡੀਐਮ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਸੰਮਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਉਹ ਨਿਰਧਾਰਤ ਸਮੇਂ ‘ਤੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਹਨ, ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ ਵਿੱਚ, ਅਮਨ ਸੂਦ ਉਦੋਂ ਖ਼ਬਰਾਂ ਵਿੱਚ ਆਇਆ ਜਦੋਂ ਕੁੱਲੂ ਵਿੱਚ ਸਿੱਖ ਸੈਲਾਨੀਆਂ ਦੁਆਰਾ ਲਗਾਏ ਗਏ ਝੰਡਿਆਂ ਨੂੰ ਹਟਾਉਣ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਵਾਦ ਸ਼ੁਰੂ ਹੋ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/