Latest News : ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਤਲਾਕ
ਚੰਡੀਗੜ੍ਹ, 20ਮਾਰਚ(ਵਿਸ਼ਵ ਵਾਰਤਾ) Latest News : ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦਾ ਤਲਾਕ ਹੋ ਗਿਆ ਹੈ। ਬੰਬੇ ਹਾਈ ਕੋਰਟ ਦੇ ਹੁਕਮ ‘ਤੇ ਅੱਜ ਵੀਰਵਾਰ ਨੂੰ ਪਰਿਵਾਰਕ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਯੁਜਵੇਂਦਰ ਅਤੇ ਧਨਸ਼੍ਰੀ ਮੁੰਬਈ ਦੀ ਪਰਿਵਾਰਕ ਅਦਾਲਤ ਵਿੱਚ ਮੌਜੂਦ ਸਨ। ਯੁਜਵੇਂਦਰ ਦੇ ਵਕੀਲ ਨਿਤਿਨ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਨੂੰ ਚਾਹਲ ਦੀ ਪਟੀਸ਼ਨ ‘ਤੇ 20 ਮਾਰਚ ਨੂੰ ਆਪਣਾ ਫੈਸਲਾ ਸੁਣਾਉਣ ਦਾ ਹੁਕਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/