Latest News: 15 ਜਨਵਰੀ ਨੂੰ ਹੋਣ ਵਾਲੀ UGC-NET ਦੀ ਪ੍ਰੀਖਿਆ ਹੋਈ ਮੁਲਤਵੀ
- NTA ਨੇ ਜਾਰੀ ਕੀਤਾ ਨੋਟਿਸ
- ਦੱਸਿਆ ਵੱਡਾ ਕਾਰਨ
ਨਵੀ ਦਿੱਲੀ, 14 ਜਨਵਰੀ : UGC NET ਦਸੰਬਰ 2024 ਪ੍ਰੀਖਿਆ 15 ਜਨਵਰੀ 2025 ਨੂੰ ਹੋਣੀ ਸੀ, ਪਰ ਹੁਣ ਇਹ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਫੈਸਲਾ ਪੋਂਗਲ, ਮਕਰ ਸੰਕ੍ਰਾਂਤੀ ਅਤੇ ਹੋਰ ਤਿਉਹਾਰਾਂ ਕਾਰਨ ਲਿਆ ਗਿਆ ਹੈ। NTA ਨੇ ਆਪਣੀ ਵੈੱਬਸਾਈਟ ugcnet.nta.ac.in ‘ਤੇ ਇਸ ਸਬੰਧ ਵਿੱਚ ਇੱਕ ਨੋਟਿਸ ਜਾਰੀ ਕੀਤਾ।ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।16 ਜਨਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਤੈਅ ਯੋਜਨਾ ਅਨੁਸਾਰ ਹੀ ਹੋਣਗੀਆਂ। ਸਿਰਫ 15 ਜਨਵਰੀ ਨੂੰ ਹੋਣ ਵਾਲੀ UGC NET ਦਸੰਬਰ 2024 ਦੀ ਪ੍ਰੀਖਿਆ ਨੂੰ ਮੁਲਤਵੀ ਕੀਤਾ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/