Latest news: ਦੇਸ਼ ਦੇ ਪਹਿਲੇ ਸਮੁੰਦਰੀ Glass bridge ਦਾ ਹੋਇਆ ਉਦਘਾਟਨ
ਭਾਰਤ ਦੇ ਇਸ ਰਾਜ ‘ਚ ਸਮੁੰਦਰ ਉੱਤੇ ਬਣਿਆ ਕੱਚ ਦਾ ਪੁਲ
- 77 ਮੀਟਰ ਲੰਬੇ ਪੁਲ ‘ਤੇ ਲਾਗਤ 37 ਕਰੋੜ ਰੁਪਏ
ਨਵੀ ਦਿੱਲੀ: ਤਾਮਿਲਨਾਡੂ ਦੇ ਕੰਨਿਆਕੁਮਾਰੀ ਦੇ ਤੱਟ ‘ਤੇ ਦੇਸ਼ ਦਾ ਪਹਿਲਾ ਸਮੁੰਦਰ ਤੇ ਕੱਚ ਦਾ ਪੁਲ (glass bridge) ਬਣ ਕੇ ਤਿਆਰ ਹੋ ਗਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਇਸ 77 ਮੀਟਰ ਲੰਬੇ ਅਤੇ 10 ਮੀਟਰ ਚੌੜੇ ਪੁਲ ਦਾ ਉਦਘਾਟਨ ਕੀਤਾ। ਇਸ ਦੀ ਖਾਸ ਗੱਲ ਇਹ ਹੈ ਕਿ ਪੁਲ ਦੀ ਸਤ੍ਹਾ ਤੋਂ ਤੁਸੀਂ ਹੇਠਾਂ ਦਾ ਦ੍ਰਿਸ਼ ਦੇਖ ਸਕੋਗੇ, ਇਹ ਬਹੁਤ ਵਧੀਆ ਅਤੇ ਬਿਲਕੁਲ ਨਵਾਂ ਅਨੁਭਵ ਹੋ ਸਕਦਾ ਹੈ।
ਦੱਸ ਦਈਏ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਉਦਘਾਟਨ ਦੌਰਾਨ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਪੁਲ ਦਾ ਇੱਕ ਵੀਡੀਓ ਸਾਂਝਾ ਕੀਤਾ, ਮੁੱਖ ਮੰਤਰੀ ਨੇ ਪੁਲ ਦੀ ਸੈਰ ਵੀ ਕੀਤੀ। ਕੰਨਿਆਕੁਮਾਰੀ ਦੇ ਸੈਰ-ਸਪਾਟਾ ਅਧਿਕਾਰੀ ਨੇ ਦੱਸਿਆ ਕਿ ਕੱਚ ਦੇ ਪੁਲ ਦੇ ਹੇਠਾਂ ਸਮੁੰਦਰ ਹੈ। ਪੁਲ ‘ਤੇ ਤੁਰਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਸਮੁੰਦਰ ‘ਤੇ ਚੱਲ ਰਹੇ ਹਾਂ। ਤੱਟ ‘ਤੇ ਵਗਣ ਵਾਲੀਆਂ ਤੇਜ਼ ਹਵਾਵਾਂ ਦਾ ਸਾਮ੍ਹਣਾ ਕਰਨ ਲਈ ਆਰਕਡ ਸ਼ੀਸ਼ੇ ਦੇ ਪੁਲ ਨੂੰ ਡਿਜ਼ਾਈਨ ਕੀਤਾ ਗਿਆ ਹੈ। ਪੁਲ ਦੇ ਬਣਨ ਨਾਲ ਸੈਲਾਨੀ ਕੰਨਿਆਕੁਮਾਰੀ ਦੇ ਕਿਨਾਰੇ ਵਿਵੇਕਾਨੰਦ ਰਾਕ ਮੈਮੋਰੀਅਲ ਤੋਂ ਸਿੱਧੇ 133 ਫੁੱਟ ਉੱਚੀ ਤਿਰੂਵੱਲੂਵਰ ਮੂਰਤੀ ਤੱਕ ਪਹੁੰਚ ਸਕਦੇ ਹਨ। ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ‘ਤੇ 37 ਕਰੋੜ ਰੁਪਏ ਖਰਚ ਕੀਤੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/