Latest News : ਸੀਮਾ ਸੁਰੱਖਿਆ ਬਲ ਪੱਛਮ ਕਮਾਨ ਦੁਆਰਾ ਰੋਜ਼ਗਾਰ ਮੇਲੇ ਦਾ ਸਫ਼ਲ ਆਯੋਜਨ
ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ) : ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੀ ਅਗਵਾਈ ਵਿੱਚ ਹੈੱਡਕੁਆਰਟਰ, ਸੀਮਾ ਸੁਰੱਖਿਆ ਬਲ (ਪੱਛਮ ਕਮਾਨ) ਚੰਡੀਗੜ੍ਹ ਦੁਆਰਾ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ, ਮੋਹਾਲੀ ਵਿੱਚ ਰੋਜ਼ਗਾਰ ਮੇਲੇ ਦੇ ਪ੍ਰੋਗਰਾਮ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਨਵ-ਨਿਯੁਕਤ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦਾ ਮਾਣਯੋਗ ਪ੍ਰਧਾਨ ਮੰਤਰੀ ਦੇ ਲਕਸ਼ ਨੂੰ ਅੱਗੇ ਵਧਾਉਣ ਦੇ ਲਈ ਨਿਯੁਕਤੀ-ਪੱਤਰ ਪ੍ਰਦਾਨ ਕਰਨ ਦਾ ਚੌਦਵ੍ਹਾਂ ਪੜਾਅ ਸੀ।
ਇਸ ਵਾਰ ਇਹ ਆਯੋਜਨ 45 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਪ੍ਰਦਾਨ ਕੀਤੇ ਗਏ। ਮਾਣਯੋਗ ਪ੍ਰਧਾਨ ਮੰਤਰੀ ਨੇ ਵਰਚੁਅਲ ਮੋਡ ਰਾਹੀਂ ਨਵ-ਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਸ਼ੁਭ ਅਵਸਰ ‘ਤੇ ਵਧਾਈ ਦਿੱਤੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਇਸ ਯਾਦਗਾਰ ਅਵਸਰ ‘ਤੇ ਸੰਬੋਧਨ ਕਰਕੇ ਰਾਸ਼ਟਰ ਨਿਰਮਾਣ ਲਈ ਕਾਰਜ ਕਰਨ ਦੇ ਲਈ ਤਾਕੀਦ ਕੀਤੀ।
ਰੋਜ਼ਗਾਰ ਮੇਲੇ ਦਾ ਇਹ ਪ੍ਰੋਗਰਾਮ ਸਤੀਸ਼ ਐੱਸ ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ (ਪੱਛਮ ਕਮਾਨ) ਦੀ ਪ੍ਰਧਾਨਗੀ ਵਿੱਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ, ਮੋਹਾਲੀ ਦੇ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ 250 ਨਵ-ਨਿਯੁਕਤ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਜਾਣ ‘ਤੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ।
ਪ੍ਰੋਗਰਾਮ ਦੌਰਾਨ ਸਤੀਸ਼ ਐੱਸ ਖੰਡਾਰੇ, ਨੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਯੂਪੀਐੱਸਸੀ, ਐੱਸਐੱਸਸੀ, ਰੇਲਵੇ ਭਰਤੀ ਬੋਰਡ ਆਦਿ ਭਰਤੀ ਏਜੰਸੀਆਂ ਦੇ ਮਾਧਿਅਮ ਨਾਲ ਇੱਕ ਮਿਸ਼ਨ ਮੋਡ ਵਿੱਚ ਖਾਲ੍ਹੀ ਅਸਾਮੀਆਂ ਨੂੰ ਭਰਨ ਦੇ ਲਈ ਸਰਕਾਰ ਦੁਆਰਾ ਚਲਾਏ ਜਾ ਰਹੇ ਭਰਤੀ ਅਭਿਯਾਨ ਬਾਰੇ ਜਾਣੂ ਕਰਵਾਇਆ। ਇਹ ਨਵ-ਨਿਯੁਕਤ ਯੁਵਾ, ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤੀ ਦੇਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਰੋਜ਼ਗਾਰ ਮੇਲਾ’ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਅਤੇ ਸਮਾਜ ਭਲਾਈ ਨੂੰ ਸੁਨਿਸ਼ਚਿਤ ਕਰਨ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਪ੍ਰੋਗਰਾਮ ਵਿੱਚ ਸ਼ਾਮਲ ਨਵ-ਨਿਯੁਕਤ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ। ਉਨ੍ਹਾਂ ਨੇ ਜਮ ਕੇ ਸੈਲਫੀਆਂ ਲਈਆਂ ਅਤੇ ਸਾਰੇ ਉਪਸਥਿਤ ਨੌਜਵਾਨਾਂ ਨੇ ਜ਼ੋਰ-ਸ਼ੋਰ ਨਾਲ ਨਾਅਰੇ ਲਗਾ ਕੇ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮ ਕਮਾਨ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਕੇ ਨਿਯੁਕਤੀ-ਪੱਤਰ ਪ੍ਰਦਾਨ ਕਰਨ ਦੇ ਲਈ ਧੰਨਵਾਦ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/