Latest News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ 13 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਕੀਤੀ ਜਾਵੇਗੀ “ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ”
ਤਲਵੰਡੀ ਸਾਥੋ, 28 ਅਪ੍ਰੈਲ (ਵਿਸ਼ਵ ਵਾਰਤਾ) ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਥੋ ਦੀ ਪਵਿੱਤਰ ਧਰਤੀ ਤੇ ਹਰ ਸਾਲ ਦੀ ਤਰਾਂ 13 ਅਪ੍ਰੈਲ ਨੂੰ ” ਮੀਰੀ ਪੀਰੀ ਖਾਲਿਸਤਾਨੀ ਕਾਨਫ਼ਰੰਸ ” ਕੀਤੀ ਜਾਵੇਗੀ, ਜਿਥੇ ਸਿਆਸੀ ਅਤੇ ਪੰਥਕ ਵਿਚਾਰਾਂ ਹੋਣਗੀਆਂ, ਇਹ ਫੈਸਲਾਂ ਅੱਜ ਪਾਰਟੀ ਦੀ ਦੂਸਰੇ ਦਿਨ ਦੀ ਵਿਚਾਰ ਵਟਾਂਦਰਾ ਮੀਟਿੰਗ ਤੋੰ ਬਾਅਦ ਪਾਰਟੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਥਕ ਸੋਚ ਨੂੰ ਉਭਾਰਨਾ, ਸਿੱਖ ਕੌਮ ਵਿੱਚ ਸਿਆਸੀ ਚੇਤਨਾ ਪੈਦਾ ਕਰਨੀ ਅਤੇ ਪੰਥਕ ਏਕਤਾ ਲਈ ਸੁਹਿਰਦਤਾ ਨਾਲ ਯਤਨ ਕਰਨੇ ਇਸ ਕਾਨਫ਼ਰੰਸ ਦਾ ਮੁੱਖ ਮਕਸਦ ਹੋਵੇਗਾ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਆਏ ਨਿਘਾਰ, ਪ੍ਰਬੰਧਕਾਂ ਵੱਲੋਂ ਗੁਰੂ ਦੀ ਗੋਲਕ ਦੀ ਦੁਰਵਰਤੋੰ, ਸੰਗਤਾਂ ਦੀ ਸਰਧਾ ਨਾਲ ਭੇੰਟ ਮਾਇਆ ਨੂੰ ਬਾਦਲ ਪਰਿਵਾਰ ਦੇ ਸਿਆਸੀ ਹਿੱਤਾ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ। ਇਸ ਕਾਬਜ ਧਿਰ ਨੂੰ ਗੁਰੂ ਘਰਾਂ ਦੇ ਪ੍ਰਬੰਧ ਤੋੰ ਦੂਰ ਕਰਨ ਲਈ ਸਿੱਖ ਕੌਮ ਨੂੰ ਸ੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਾਫ ਅਕਸ ਅਤੇ ਪੰਥਕ ਸਿਧਾਂਤਾਂ ਤੇ ਪਹਿਰੇਦਾਰ ਸਿੱਖਾਂ ਨੂੰ ਸੌਪਣੀ ਪਵੇਗੀ।
ਸ਼ ਮਾਨ ਨੇ ਕਿਹਾ ਕਿ ਪਾਰਟੀ ਹੁਣੇ ਤੋੰ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਲਈ ਤਿਆਰੀ ਵਿੱਚ ਹੈ, ਜਲਦੀ ਹੀ ਚੋਣ ਮੈਨੀਫੈਸਟੋ ਤਿਆਰ ਕਰਕੇ ਸਿੱਖ ਸੰਗਤਾਂ ਵਿੱਚ ਭੇਜਣ ਦੀ ਤਿਆਰੀ ਕਰ ਰਿਹਾਂ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਹਰਪਾਲ ਸਿੰਘ ਬਲੇਰ ਮਾਸਟਰ ਕਰਨੈਲ ਸਿੰਘ ਨਾਰੀ ਕੇ ਗੁਰਜੰਟ ਸਿੰਘ ਕੱਟੂ ਸਾਰੇ ਜਨਰਲ ਸਕੱਤਰ ਪਰਮਿੰਦਰ ਸਿੰਘ ਵਾਲਿਆਂਵਾਲੀ ਮੈਂਬਰ ਪੀਏ ਸੀ ਗੁਰਨੈਬ ਸਿੰਘ ਰਾਮਪੁਰਾ ਮੈਂਬਰ ਪੀਏ ਸੀ ਯਾਦਵਿੰਦਰ ਸਿੰਘ ਭਾਗੀ ਬਾਂਦਰ ਕਾਰਜਕਾਰੀ ਜਿਲ੍ਾ ਪ੍ਰਧਾਨ ਗੁਰਚਰਨ ਸਿੰਘ ਕੋਟਲੀ ਵਰਕਿੰਗ ਕਮੇਟੀ ਮੈਂਬਰ ਪੰਜਾਬ ,ਲਸਮਣ ਸਿੰਘ ਸ਼ੇਰਗੜ੍ਹ, ਗੁਰਦੀਪ ਸਿੰਘ ਮੰਡੀ ਕਲਾ, ਉਜਲ ਸਿੰਘ ਮੰਡੀ ਕਲਾਂ ਬਲਵੀਰ ਸਿੰਘ ਬੱਛੋਆਣਾ, ਲਵਪ੍ਰੀਤ ਸਿੰਘ ਅਕਲੀਆ ,ਰਜਿੰਦਰ ਸਿੰਘ ਜਵਾਰਕੇ, ਰਜਿੰਦਰ ਸਿੰਘ ਐਮਸੀ ਕੋਟ ਸਮੀਰ ਹਰ ਭਗਵਾਨ ਸਿੰਘ ,ਗੁਰਜੀਤ ਸਿੰਘ, ਬੀਬੀ ਰਜਿੰਦਰ ਕੌਰ ਜੈਤੋ, ਬੀਬੀ ਸਿਮਰਜੀਤ ਕੌਰ ਰਾਮਪੁਰਾ,