Latest News : ਲੋਹੜੀ ਮੌਕੇ ਸੀਬਾ ਸਕੂਲ ‘ਚ ਕਰਵਾਈਆਂ ਗਈਆਂ ਬਜ਼ੁਰਗਾਂ ਦੀਆਂ ਖੇਡਾਂ
ਵਿਦਿਆਰਥੀਆਂ ਨੇ ਲੋਕ ਗੀਤਾਂ, ਟੱਪਿਆਂ ਅਤੇ ਬੋਲੀਆਂ ਰਾਹੀਂ ਖ਼ੂਬ ਬੰਨ੍ਹਿਆ ਰੰਗ
ਲਹਿਰਾਗਾਗਾ, 12 ਜਨਵਰੀ (ਵਿਸ਼ਵ ਵਾਰਤਾ) ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ‘ਲੋਹੜੀ’ ਦਾ ਤਿਓਹਾਰ ‘ਬਜ਼ੁਰਗ-ਦਿਵਸ’ ਵਜੋਂ ਬੱਚਿਆਂ ਦੇ ਦਾਦਾ, ਦਾਦੀਆਂ ਅਤੇ ਨਾਨਾ-ਨਾਨੀਆਂ ਦੀਆਂ ਖੇਡਾਂ ਕਰਵਾਕੇ ਉਤਸ਼ਾਹ ਨਾਲ ਮਨਾਇਆ ਗਿਆ। ਬਜ਼ੁਰਗ ਬੀਬੀਆਂ ਦੀ ਮਟਕਾ-ਦੌੜ ਵਿੱਚ ਆਪੋ-ਆਪਣੇ ਵਰਗਾਂ ਵਿੱਚੋਂ ਕਰਮਜੀਤ ਕੌਰ ਲਹਿਰਾ, ਜਸਵੀਰ ਕੌਰ ਸੰਗਤੀਵਾਲ਼ਾ, ਲੱਛੋ ਕੌਰ ਅੜਕਵਾਸ, ਪਰਮਜੀਤ ਕੌਰ ਗਾਗਾ, ਅੰਗਰੇਜ਼ ਕੌਰ ਰਾਮਗੜ੍ਹ ਸੰਧੂਆਂ,ਗੁਰਮੀਤ ਕੌਰ ਖੋਖਰ ਕਮਲਜੀਤ ਕੌਰ ਭੁਟਾਲ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਸਰਬਜੀਤ ਕੌਰ ਗਾਗਾ, ਰਾਣੀ ਕੌਰ ਗੋਬਿੰਦਗੜ੍ਹ ਜੇਜੀਆਂ,ਹਰਜਿੰਦਰ ਕੌਰ ਛਾਜਲੀ, ਲਾਭ ਕੌਰ ਨੰਗਲਾ, ਪਾਲ ਕੌਰ ਗੋਬਿੰਦਗੜ੍ਹ ਜੇਜੀਆਂ, ਹਰਪਾਲ ਕੌਰ ਜਵਾਹਰਵਾਲਾ ਅਤੇ ਪਾਲ ਕੌਰ ਗੋਬਿੰਦਪੁਰਾ ਜਵਾਹਰਵਾਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਜਦੋਂਕਿ ਗੁਰਮੇਲ ਕੌਰ ਲਹਿਰਾ, ਹਰਬੰਤ ਕੌਰ ਫਤਿਹਗੜ੍ਹ, ਕਿਤਾਬ ਕੌਰ ਜਵਾਹਰਵਾਲਾ, ਦਲਜੀਤ ਕੌਰ ਗੋਬਿੰਦਗੜ੍ਹ, ਜਸਵਿੰਦਰ ਕੌਰ ਬਾਵਾ ਛਾਜਲੀ, ਜਸਪਾਲ ਕੌਰ ਲਹਿਰ ਖੁਰਦ, ਰਣਜੀਤ ਕੌਰ ਕਿਸ਼ਨਗੜ੍ਹ ਅਤੇ ਸੰਤੋਸ਼ ਰਾਣੀ ਲਹਿਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਾਬਿਆਂ ਦੀ ਕੁਰਸੀ ਦੌੜ ਵਿੱਚ ਵਜ਼ੀਰ ਖਾਂ ਖੋਖਰ ਕਲਾਂ ਨੇ ਪਹਿਲਾ, ਗਮਦੂਰ ਸਿੰਘ ਗਾਗਾ ਨੇ ਦੂਜਾ, ਮੱਖਣ ਸਿੰਘ ਸੰਗਤਪੁਰਾ ਅਤੇ ਲੱਖਾ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਨੇ ਲੋਕ ਗੀਤਾਂ, ਟੱਪਿਆਂ ਅਤੇ ਬੋਲੀਆਂ ਰਾਹੀਂ ਰੰਗ ਬੰਨ੍ਹਿਆ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਮੈਡਮ ਅਮਨ ਢੀਂਡਸਾ ਨੇ ਕਿਹਾ ਕਿ ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ, ਜੋ ਆਲਸ ਅਤੇ ਦਲਿੱਦਰ ਛੱਡ ਕੇ ਹੌਸਲੇ ਤੇ ਉੱਦਮ ਨੂੰ ਬੁਲਾਵਾ ਦਿੰਦਾ ਹੈ। ਉਹਨਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨਾਲ ਤਿਓਹਾਰਾਂ ਦੀ ਰਵਾਇਤ ਅਤੇ ਇਤਿਹਾਸ ਜਰੂਰ ਸਾਂਝਾ ਕਰਨ। ਇਸ ਸਮਾਰੋਹ ਦੌਰਾਨ ਨੈਸ਼ਨਲ ਐਵਾਰਡੀ ਮੈਡਮ ਕਾਂਤਾ ਗੋਇਲ ਅਤੇ ਸ਼੍ਰੀ ਨਰਿੰਦਰ ਗੋਇਲ ਵਿਸ਼ੇਸ਼-ਮਹਿਮਾਨ ਵਜੋਂ ਸ਼ਾਮਿਲ ਹੋਏ। ਮੰਚ ਸੰਚਾਲਨ ਮੈਡਮ ਆਸ਼ਾ ਛਾਬੜਾ ਨੇ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/