Latest News : ਪੰਜਾਬ ‘ਚ ਭਾਜਪਾ ਦੀ ਅਹਿਮ ਮੀਟਿੰਗ ਅੱਜ
ਪੜ੍ਹੋ, ਕਿਹੜੇ ਮੁੱਦਿਆਂ ਤੇ ਹੋਵੇਗੀ ਵਿਚਾਰ-ਚਰਚਾ
ਚੰਡੀਗੜ੍ਹ, 2ਜਨਵਰੀ(ਵਿਸ਼ਵ ਵਾਰਤਾ) ਸੂਬੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਅੱਜ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਵਿਜੇ ਰੂਪਾਨੀ ਕਰਨਗੇ।
ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਨਾਲ ਹੀ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ।। ਪੰਜਾਬ ਵਿੱਚ 21 ਦਸੰਬਰ ਨੂੰ ਪੰਜ ਨਗਰ ਨਿਗਮਾਂ ਲਈ ਚੋਣਾਂ ਹੋਈਆਂ ਸਨ। ਇਸ ਚੋਣ ‘ਚ ਭਾਜਪਾ ਨੂੰ ਕਈ ਥਾਵਾਂ ‘ਤੇ ਚੰਗੀ ਸਫਲਤਾ ਮਿਲੀ ਹੈ। ਭਾਜਪਾ ਨੇ ਲੁਧਿਆਣਾ ‘ਚ 19, ਅੰਮ੍ਰਿਤਸਰ ‘ਚ 9, ਜਲੰਧਰ ‘ਚ 19, ਫਗਵਾੜਾ ‘ਚ 5, ਪਟਿਆਲਾ ‘ਚ 4 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/