Latest News: ਵਾਇਨਾਡ ਪਹੁੰਚੀ ਪ੍ਰਿਅੰਕਾ ਗਾਂਧੀ ਵਾਡਰਾ
- ਬਾਘ ਹਮਲੇ ‘ਚ ਮਾਰੀ ਗਈ ਔਰਤ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਨਵੀ ਦਿੱਲੀ,28 ਜਨਵਰੀ: ਕੇਰਲ ਦੀ ਵਾਇਨਾਡ ਤੋਂ ਸਾਂਸਦ ਪ੍ਰਿਅੰਕਾ ਗਾਂਧੀ ਵਾਡਰਾ ਮੰਗਲਵਾਰ ਦੁਪਹਿਰ ਨੂੰ ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਇੱਥੇ ਉਹ ਪੰਚਰਾਕੋਲੀ ਵਿੱਚ ਇੱਕ ਆਦਮਖੋਰ ਬਾਘ ਦੇ ਹਮਲੇ ਵਿੱਚ ਮਾਰੀ ਗਈ ਇੱਕ ਆਦਿਵਾਸੀ ਔਰਤ ਰਾਧਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ।
ਪ੍ਰਿਅੰਕਾ ਗਾਂਧੀ ਨੇ ਪਰਿਵਾਰ ਨਾਲ ਕਰੀਬ ਅੱਧਾ ਘੰਟਾ ਬਿਤਾਇਆ ਅਤੇ ਹਮਦਰਦੀ ਪ੍ਰਗਟ ਕੀਤੀ। ਇਸ ਦੌਰਾਨ ਪ੍ਰਿਅੰਕਾ ਦੇ ਨਾਲ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਕੇਪੀਸੀਸੀ ਪ੍ਰਧਾਨ ਟੀਈ ਸੁਧਾਕਰਨ, ਵਿਧਾਇਕ ਟੀ ਸਿੱਦੀਕੀ ਅਤੇ ਹੋਰ ਮੌਜੂਦ ਸਨ।
ਦੱਸ ਦਈਏ ਕਿ ਬੀਤੀ 24 ਜਨਵਰੀ ਨੂੰ ਰਾਧਾ ਬਾਘ ਦੇ ਹਮਲੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿਚ ਉਸ ਦੀ ਮੌਤ ਹੋ ਗਈ ਸੀ। ਰਾਧਾ ਮਨੰਥਾਵਾੜੀ ਪਿੰਡ ਵਿੱਚ ਸਥਿਤ ਪ੍ਰਿਯਦਰਸ਼ਨੀ ਅਸਟੇਟ ਵਿੱਚ ਕੌਫੀ ਬੀਨਜ਼ ਲੈਣ ਗਈ ਸੀ। ਇਸ ਦੌਰਾਨ ਉਸ ‘ਤੇ ਬਾਘ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/