Latest News : ਆਲ ਇੰਡੀਆ ਪੁਲਿਸ Aquatic Championship ; ਪੰਜਾਬ ਪੁਲਿਸ ਦੇ ਹੈੱਡਕਾਂਸਟੇਬਲ ਕਸ਼ਿਸ਼ ਪੂਨੀਆ ਨੇ ਜਿੱਤੇ 4 ਮੈਡਲ
ਚੰਡੀਗੜ੍ਹ, 5ਅਪ੍ਰੈਲ(ਵਿਸ਼ਵ ਵਾਰਤਾ) Latest News : ਆਲ ਇੰਡੀਆ ਪੁਲਿਸ Aquatic Championship ਜੋ ਕਿ ਗੁਜਰਾਤ ਦੇ ਗਾਂਧੀਨਗਰ ਵਿਖੇ 24 ਮਾਰਚ ਤੋਂ 28 ਮਾਰਚ ਤੱਕ ਆਯੋਜਿਤ ਕੀਤੀ ਗਈ ਸੀ, ਵਿੱਚ ਪੰਜਾਬ ਪੁਲਿਸ ਦੇ ਹੈੱਡਕਾਂਸਟੇਬਲ ਕਸ਼ਿਸ਼ ਪੂਨੀਆ ਨੇ 4 Bronze medal ਆਪਣੇ ਨਾਂ ਕੀਤੇ ਹਨ। ਪੂਨੀਆ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ। ਜਿੱਥੇ ਪੂਨੀਆ ਨੇ 50 ਮੀਟਰ (BREAST STROKE), 100 ਮੀਟਰ ਅਤੇ 200ਮੀਟਰ Breast Stroke ਵਿੱਚ ਬਰੋਨਜ਼ ਮੈਡਲ ਜਿੱਤਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਹੈੱਡਕਾਂਸਟੇਬਲ ਕਸ਼ਿਸ਼ ਪੂਨੀਆ ਇਹ ਕਮਾਲ ਕਰ ਚੁੱਕੇ ਹਨ। ਉਹਨਾਂ ਨੇ 2018 ਵਿੱਚ 3 Silver medal ਅਤੇ 1 Bronze medal ,2019 ਵਿੱਚ 3 Silver ਅਤੇ 1 Bronze medal , 2022 ਵਿੱਚ 1 Silver medal ਅਤੇ 1 Bronze medal ਜਿੱਤਿਆ ਸੀ। ਇਸ ਵਾਰ 2025 ਦੀ ਚੈਂਪੀਅਨਸ਼ਿਪ ਵਿੱਚ ਵੀ ਉਹਨਾਂ ਨੇ 4 Bronze medal ਨੇ ਕਬਜ਼ਾ ਕੀਤਾ ਹੈ।
ਕਸ਼ਿਸ਼ ਪੂਨੀਆ ਦੀ ਇਸ ਉਪਲੱਬਧੀ ਤੇ ADGP ਅਜੈ ਕੁਮਾਰ ਪਾਂਡੇ ਨੇ ਉਸਨੂੰ ਸ਼ਾਬਾਸ਼ੀ ਦਿੰਦਿਆਂ ਤਰੱਕੀ ਕਰਨ ਦੀ ਸਿਫ਼ਾਰਸ਼ ਕਰਨ ਦਾ ਭਰੋਸਾ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/