Latest News : ਪੰਚਕੂਲਾ ‘ਚ ਸਨਸਨੀਖੇਜ਼ ਘਟਨਾ ; ਲੜਕੀ ਸਮੇਤ ਤਿੰਨ ਦੀ ਗੋਲੀ ਮਾਰ ਕੇ ਹੱਤਿਆ
ਪੰਚਕੂਲਾ, 23ਦਸੰਬਰ(ਵਿਸ਼ਵ ਵਾਰਤਾ) ਮੋਰਨੀ ਰੋਡ ਸਥਿਤ ਬੁਰਜਕੋਟੀਆ ਰੋਡ ‘ਤੇ ਸਲਤਨਤ ਰੈਸਟੋਰੈਂਟ ‘ਚ ਇੱਕ ਲੜਕੀ ਸਮੇਤ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਰਾਤ ਕਰੀਬ 3 ਵਜੇ ਦੀ ਹੈ। ਮ੍ਰਿਤਕ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ 20 ਸਾਲਾ ਲੜਕੀ ਨਾਲ ਦੋ ਨੌਜਵਾਨ ਜਨਮਦਿਨ ਦੀ ਪਾਰਟੀ ਮਨਾਉਣ ਲਈ ਸਲਤਨਤ ਰੈਸਟੋਰੈਂਟ ‘ਚ ਰੁਕੇ ਸਨ। ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਕਾਰਨ ਰਾਤ ਸਮੇਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ। ਇਕ ਈਟੀਓਸ ਕਾਰ ‘ਚ ਤਿੰਨ ਨੌਜਵਾਨ ਆਏ ਅਤੇ ਜਨਮਦਿਨ ਦੀ ਪਾਰਟੀ ਕਰ ਰਹੇ ਤਿੰਨਾਂ ਲੋਕਾਂ ਤੇ ਗੋਲੀਆਂ ਚਲਾ ਉੱਥੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਤੇ ਦਿੱਤੀ ਗਈ। ਪੁਲੀਸ ਨੇ ਤਿੰਨੋਂ ਲਾਸ਼ਾਂ ਨੂੰ ਮੌਰਚਰੀ ਵਿੱਚ ਰੱਖ ਦਿੱਤਾ ਹੈ।
ਪੁਲਿਸ ਟੀਮ ਘਟਨਾ ਦੀ ਜਾਣਕਾਰੀ ਇਕੱਠੀ ਕਰਨ ‘ਚ ਲੱਗੀ ਹੋਈ ਹੈ। ਮ੍ਰਿਤਕਾਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। ਮ੍ਰਿਤਕ ਵਿੱਕੀ ਨੂੰ 7 ਤੋਂ 8 ਗੋਲੀਆਂ ਮਾਰੀਆਂ ਗਈਆਂ। ਪੁਲਿਸ ਇਸ ਮਾਮਲੇ ਨੂੰ ਪੁਰਾਣੀ ਰੰਜਿਸ਼ ਮੰਨ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀਪੀ ਪੰਚਕੂਲਾ ਹਿਮਾਦਰੀ ਕੌਸ਼ਿਕ ਸਿਵਲ ਹਸਪਤਾਲ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦਾ ਰਹਿਣ ਵਾਲਾ ਵਿੱਕੀ ਨਾਂ ਦਾ ਨੌਜਵਾਨ ਆਪਣੇ ਦੋਸਤ ਅਤੇ ਭਤੀਜੇ ਨਾਲ ਇੱਥੇ ਆਇਆ ਸੀ। ਤਿੰਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/