Latest News: ਐਨ.ਸੀ.ਸੀ. ਨੇ ਏ.ਐਨ.ਓ. ਕਨਕਲੇਵ ਦੀ ਮੇਜ਼ਬਾਨੀ ਕੀਤੀ
ਐਸੋਸੀਏਟ ਐਨ.ਸੀ.ਸੀ. ਅਫ਼ਸਰਾਂ ਨੇ ਯੁਵਾ ਵਿਕਾਸ ਲਈ ਰਣਨੀਤੀਆਂ ‘ਤੇ ਚਰਚਾ ਕੀਤੀ
ਚੰਡੀਗੜ੍ਹ 21 ਮਾਰਚ, 2025 (ਵਿਸ਼ਵ ਵਾਰਤਾ):- ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਸਥਾਨਕ ਵਿਦਿਆ ਜਯੋਤੀ ਐਜੂਵਰਸਿਟੀ ਵਿਖੇ ਐਸੋਸੀਏਟ ਐਨ.ਸੀ.ਸੀ. ਅਫਸਰਾਂ ਦੇ (ਏ.ਐਨ.ਓ.) ਕਨਕਲੇਵ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਮਹੱਤਵਪੂਰਨ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 200 ਐਨ.ਸੀ.ਸੀ. ਅਫ਼ਸਰਾਂ ਨੇ ਹਿੱਸਾ ਲਿਆ, ਜਿਸ ਵਿੱਚ ਮੇਜਰ ਜਨਰਲ ਜਗਦੀਪ ਸਿੰਘ ਚੀਮਾ, ਐਡੀਸ਼ਨਲ ਡਾਇਰੈਕਟਰ ਜਨਰਲ ਐਨ.ਸੀ.ਸੀ., ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਏਐਨਓ ਕਨਕਲੇਵ ਦਾ ਉਦੇਸ਼ ਐਸੋਸੀਏਟ ਐਨਸੀਸੀ ਅਫਸਰਾਂ ਨੂੰ ਉਨ੍ਹਾਂ ਦੀਆਂ ਸਿਖਲਾਈ ਰਣਨੀਤੀਆਂ, ਲੀਡਰਸ਼ਿਪ ਵਿਕਾਸ ਅਤੇ ਅਨੁਸ਼ਾਸਨ ਦਿਸ਼ਾ-ਨਿਰਦੇਸ਼ਾਂ ‘ਤੇ ਚਰਚਾ ਕਰਨ ਅਤੇ ਸੁਧਾਰ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ।
ਕਨਕਲੇਵ ਦੀ ਸ਼ੁਰੂਆਤ ਬ੍ਰਿਗੇਡੀਅਰ ਰਾਹੁਲ ਗੁਪਤਾ, ਗਰੁੱਪ ਕਮਾਂਡਰ ਦੇ ਸਵਾਗਤ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਐਨ.ਸੀ.ਸੀ. ਅਫਸਰਾਂ ਦੀ ਜ਼ਰੂਰੀ ਸਿਖਲਾਈ ਅਤੇ ਲੀਡਰਸ਼ਿਪ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਇੰਡੀਅਨ ਡਿਫੈਂਸ ਅਕੈਡਮੀ ਦੇ ਬ੍ਰਿਗੇਡੀਅਰ ਬੇਦੀ ਨੇ ਅਗਵਾਈ ਅਤੇ ਸ਼ਖਸੀਅਤ ਵਿਕਾਸ ‘ਤੇ ਇੱਕ ਪ੍ਰੇਰਣਾਦਾਇਕ ਸੈਸ਼ਨ ਵਿੱਚ ਐਨ.ਸੀ.ਸੀ. ਅਫ਼ਸਰਾਂ ਨੂੰ ਜ਼ਿੰਮੇਵਾਰੀ ਅਤੇ ਦੂਰਦਰਸ਼ਤਾ ਨਾਲ ਕੈਡਿਟਾਂ ਦੇ ਮਾਰਗ ਦਰਸ਼ਨ ਲਈ ਪ੍ਰੇਰਿਤ ਕੀਤਾ।
ਮੇਜਰ ਜਨਰਲ ਜਗਦੀਪ ਸਿੰਘ ਚੀਮਾ ਨੇ 10 ਐਸੋਸੀਏਟਿਡ ਐਨਸੀਸੀ ਅਫਸਰਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਯੋਗਦਾਨ ਲਈ ਸਨਮਾਨਿਤ ਕਰਦਿਆਂ, ਰਾਸ਼ਟਰ ਨਿਰਮਾਣ ਵਿੱਚ ਐਨਸੀਸੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਇਹ ਸਮਾਗਮ ਚੰਡੀਗੜ੍ਹ ਵਿਦਿਆ ਜਯੋਤੀ ਐਜੂਵਰਸਿਟੀ ਦੇ ਪ੍ਰਧਾਨ ਡਾ. ਡੀ ਜੇ ਸਿੰਘ ਦੇ ਧੰਨਵਾਦ ਮਤੇ ਨਾਲ ਸਮਾਪਤ ਹੋਇਆ, ਜਿਨ੍ਹਾਂ ਨੇ ਭਾਗੀਦਾਰਾਂ ਨਾਲ ਭਵਿੱਖ ਲਈ ਨੌਜਵਾਨਾਂ ਦੀ ਤਿਆਰੀ ਅਤੇ ਉਨ੍ਹਾਂ ਦੇ ਵਿਕਾਸ ਲਈ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ ਵਿਲੱਖਣ ਪ੍ਰੋਗਰਾਮਾਂ ਨੂੰ ਸਾਂਝਾ ਕੀਤਾ।
ਇਸ ਸਮਾਗਮ ਰਾਹੀਂ ਐਨਸੀਸੀ ਦੀ ਕੈਡਿਟਾਂ ਦੇ ਭਵਿੱਖ ਦੀ ਤਿਆਰੀ ਅਤੇ ਨੌਜਵਾਨ ਨੇਤਾਵਾਂ ਨੂੰ ਸੇਧ ਦੇਣ ਦੀ ਵਚਨਬੱਧਤਾ ਵੇਖਣ ਨੂੰ ਮਿਲੀ ।
*****