Latest news: ਹਵਾ ‘ਚ ਉਲਝੇ ਨੇਵੀ ਸਕਾਈਡਾਈਵਰਾਂ ਦੇ ਪੈਰਾਸ਼ੂਟ
– ਰਿਹਰਸਲ ਦੇਖਣ ਆਏ ਦਰਸ਼ਕਾਂ ਦੇ ਸਾਹਮਣੇ ਵਾਪਰੀ ਘਟਨਾ
ਨਵੀਂ ਦਿੱਲੀ, 3 ਜਨਵਰੀ (ਵਿਸ਼ਵ ਵਾਰਤਾ): ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਦੋ ਨੇਵੀ ਸਕਾਈਡਾਈਵਰਾਂ ਦੇ ਪੈਰਾਸ਼ੂਟ ਆਪਸ ਵਿੱਚ ਭਿੜ ਗਏ। ਹਾਲਾਂਕਿ ਇਸ ਘਟਨਾ ‘ਚ ਦੋਵੇਂ ਜਵਾਨਾਂ ਵਿੱਚੋ ਕੋਈ ਜ਼ਖਮੀ ਨਹੀਂ ਹੋਇਆ। ਕਿਉਂਕਿ ਦੋਵੇਂ ਸਕਾਈਡਾਈਵਰ ਸਮੁੰਦਰ ਦੇ ਉੱਪਰ ਉੱਡ ਰਹੇ ਸਨ ਅਤੇ ਉਨ੍ਹਾਂ ਦੇ ਪੈਰਾਸ਼ੂਟ ਦੇ ਉਲਝਣ ਤੋਂ ਬਾਅਦ ਉਹ ਸਮੁੰਦਰ ਵਿੱਚ ਡਿੱਗ ਗਏ। ਜਿਸ ਤੋਂ ਤੁਰੰਤ ਬਾਅਦ ਜਲ ਸੈਨਾ ਨੇ ਉਸ ਨੂੰ ਬਚਾ ਲਿਆ।
ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਸਕਾਈਡਾਈਵਰ ਰਾਸ਼ਟਰੀ ਝੰਡਾ ਲੈ ਕੇ ਉਤਰ ਰਿਹਾ ਸੀ ਤਾਂ ਉਸ ਦਾ ਪੈਰਾਸ਼ੂਟ ਦੂਜੇ ਅਧਿਕਾਰੀ ਦੇ ਪੈਰਾਸ਼ੂਟ ਨਾਲ ਟਕਰਾ ਗਿਆ। ਇਸ ਘਟਨਾ ਦੀ ਇਕ ਵੀਡੀਓ ਪੂਰੀ ਤਰ੍ਹਾਂ ਕੈਦ ਹੋ ਗਈ, ਜਿਸ ਵਿਚ ਦੋਵੇਂ ਸੈਨਿਕ ਪੈਰਾਸ਼ੂਟ ਵਿਚ ਫਸਣ ਤੋਂ ਬਾਅਦ ਸਮੁੰਦਰ ਵਿਚ ਡਿੱਗਦੇ ਦਿਖਾਈ ਦੇ ਰਹੇ ਹਨ। ਇਹ ਹਾਦਸਾ ਰਿਹਰਸਲ ਦੇਖਣ ਆਏ ਦਰਸ਼ਕਾਂ ਦੇ ਸਾਹਮਣੇ ਵਾਪਰਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/