Latest News : ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਮਨਾਇਆ ਗਿਆ ‘ਨੈਸ਼ਨਲ ਗਰਲ ਚਾਈਲਡ ਡੇ – 2025’
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜਨਵਰੀ(ਸਤੀਸ਼ ਕੁਮਾਰ ਪੱਪੀ) ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਨਵੀਂ ਦਿੱਲੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ, ਅੱਜ ਡਾ. ਸ਼ੇਨਾ ਅਗਰਵਾਲ, ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਜ਼ਿਲ੍ਹਾ ਪੱਧਰ ਤੇ ‘ਨੈਸ਼ਨਲ ਗਰਲ ਚਾਇਲਡ ਡੇ – 2025’ ਚਾਇਲਡ ਕੇਅਰ ਸੰਸਥਾ ਗੁਰ ਆਸਰਾ ਟਰੱਸਟ ਮੋਹਾਲੀ ਵਿਖੇ ਰਹਿੰਦੀਆਂ ਬੱਚੀਆਂ ਨਾਲ ਮਨਾਇਆ ਗਿਆ।
ਇਸ ਦੌਰਾਨ ਗਗਨਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਐਸ.ਏ.ਐਸ. ਨਗਰ ਵੱਲੋਂ ਸੰਸਥਾ ਵਿੱਚ ਰਹਿੰਦੀਆਂ ਬੱਚੀਆਂ ਨੂੰ 101 ਟਰੈਕ ਸੂਟਾਂ ਦੀ ਵੰਡ ਕੀਤੀ ਗਈ ਅਤੇ ਨਾਲ ਹੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਬੱਚੀਆਂ ਨੂੰ ਪੜਾਈ ਦੇ ਨਾਲ–ਨਾਲ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨੈਸ਼ਨਲ ਗਰਲ ਚਾਇਲਡ ਡੇ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਬਲਾਕ ਪੱਧਰ ਤੇ ਵੀ ਮਨਾਇਆ ਜਾ ਰਿਹਾ ਹੈ, ਜਿਸ ਦੇ ਅੰਤਰਗਤ ਬਲਾਕ ਪੱਧਰ ਤੇ ਧੀਆਂ ਦੇ ਨਾਮ ‘ਤੇ ਰੁੱਖ ਲਗਾਏ ਗਏ ਹਨ। ਇਸ ਮੌਕੇ ਤੇ ਸ਼੍ਰੀਮਤੀ ਗੁਰਸਿਮਰਨ ਕੋਰ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਖਰੜ-2 ਅਤੇ ਸ਼੍ਰੀਮਤੀ ਨਵਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਐਸ.ਏ.ਐਸ ਨਗਰ ਤੇ ਸਟਾਫ ਮੌਜੂਦ ਸੀ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/