Latest news: ਫਲਾਈਓਵਰ ‘ਤੇ ਪਲਟਿਆ LPG ਟੈਂਕਰ
- ਮੌਕੇ ‘ਤੇ ਮੌਜੂਦ ਫਾਇਰ ਬ੍ਰਿਗੇਡ ਦੀ ਟੀਮ
- ਸਕੂਲਾਂ ਨੂੰ ਕਰਵਾਇਆ ਗਿਆ ਬੰਦ
ਨਵੀਂ ਦਿੱਲੀ, 3 ਜਨਵਰੀ (ਵਿਸ਼ਵ ਵਾਰਤਾ): ਤਾਮਿਲਨਾਡੂ ਵਿੱਚ ਇੱਕ ਫਲਾਈਓਵਰ ਉੱਤੇ ਇੱਕ ਐਲਪੀਜੀ ਟੈਂਕਰ ਪਲਟ ਗਿਆ। ਇਹ ਕੋਚੀਨ ਤੋਂ ਕੋਇੰਬਟੂਰ ਜਾ ਰਿਹਾ ਸੀ। ਕੋਇੰਬਟੂਰ ਦੇ ਜ਼ਿਲ੍ਹਾ ਕੁਲੈਕਟਰ ਕ੍ਰਾਂਤੀ ਕੁਮਾਰ ਪਾਡੀ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਰੀਬ 3 ਵਜੇ ਵਾਪਰੀ। ਟੈਂਕਰ ਵਿੱਚ ਕਰੀਬ 18 ਮੀਟ੍ਰਿਕ ਟਨ ਐਲ.ਪੀ.ਜੀ. ਗੈਸ ਸੀ।
ਗੈਸ ਲੀਕ ਹੋਣ ਕਾਰਨ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਣੀ ਦਾ ਛਿੜਕਾਅ ਕਰਕੇ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਲਾਈਓਵਰ ’ਤੇ ਆਵਾਜਾਈ ਰੋਕ ਦਿੱਤੀ। ਅਹਿਤਿਆਤ ਵਜੋਂ ਇਲਾਕੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/