Latest News : LAC ਦੀ ਸਥਿਤੀ ‘ਤੇ ਭਾਰਤ ਅਤੇ ਚੀਨ ਵਿਚਾਲੇ ਹੋਈ ਕੂਟਨੀਤਕ ਮੀਟਿੰਗ ; ਮੌਜੂਦਾ ਸਥਿਤੀ ਦੀ ਕੀਤੀ ਗਈ ਸਮੀਖਿਆ
ਨਵੀਂ ਦਿੱਲੀ, 1ਅਗਸਤ (ਵਿਸ਼ਵ ਵਾਰਤਾ)Latest News: ਭਾਰਤ ਅਤੇ ਚੀਨ ਨੇ ਬੁੱਧਵਾਰ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਬਾਰੇ ਚੱਲ ਰਹੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ’ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਬਕਾਇਆ ਮੁੱਦਿਆਂ ਦਾ ਛੇਤੀ ਹੱਲ ਲੱਭਣ ਦੀ ਦਿਸ਼ਾ ਵੱਲ ਕਦਮ ਚੁੱਕਿਆ ਹੈ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵਾਂ ਦੇਸ਼ਾਂ ਨੇ ਮੌਜੂਦਾ ਮੁੱਦਿਆਂ ਦਾ ਛੇਤੀ ਹੱਲ ਕੱਢਣ ਦੇ ਉਦੇਸ਼ ਨਾਲ LAC ‘ਤੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਹੈ ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦੀ ਬਹਾਲੀ ਅਤੇ LAC ਦਾ ਸਨਮਾਨ ਦੁਵੱਲੇ ਸਬੰਧਾਂ ਵਿੱਚ ਸਧਾਰਣਤਾ ਦੀ ਬਹਾਲੀ ਲਈ ਜ਼ਰੂਰੀ ਆਧਾਰ ਹੈ। ‘ਚੀਨ ਨਾਲ ਸਾਡੇ ਸਬੰਧ ਖਰਾਬ ਹਨ, ਪਰ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਸਵੀਕਾਰ ਨਹੀਂ ਹੈ। ਜੈਸ਼ੰਕਰ ਨੇ ਕਿਹਾ ਪ੍ਰੋਟੋਕੋਲ ਅਤੇ ਸਮਝੌਤਿਆਂ ਦੇ ਅਨੁਸਾਰ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਬਣੀ ਹੈ । ਮੰਤਰਾਲੇ ਨੇ ਕਿਹਾ ਕਿ ਮੀਟਿੰਗ ਵਿੱਚ ਚਰਚਾ ਗਹਿਰੀ, ਰਚਨਾਤਮਕ ਅਤੇ ਅਗਾਂਹਵਧੂ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈ ਕਵਾਡ ਮੀਟਿੰਗ ਵਿੱਚ ਦੋਵੇਂ ਧਿਰਾਂ ਨੇ ਭਾਰਤ-ਚੀਨ ਸਬੰਧਾਂ ‘ਤੇ ਚਰਚਾ ਕੀਤੀ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ-ਚੀਨ ਸਬੰਧ ਚੰਗੇ ਨਹੀਂ ਹਨ ਅਤੇ ਸਾਡੇ ਵਿਚਕਾਰ ਸਮੱਸਿਆ ਹੈ, ਪਰ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਕਿਸੇ ਤੀਜੇ ਦੇਸ਼ ਦੇ ਦਖਲ ਦੀ ਲੋੜ ਨਹੀਂ ਹੈ। ਦੋਹਾਂ ਦੇਸ਼ਾਂ ਨੂੰ ਇਕੱਠੇ ਹੋ ਕੇ ਖੁਦ ਹੀ ਕੋਈ ਹੱਲ ਕੱਢਣਾ ਚਾਹੀਦਾ ਹੈ।