Latest News : ਭਾਰਤ ਦੇ ਡੀ ਗੁਕੇਸ਼ ਬਣੇ ਨਵੇਂ ਵਿਸ਼ਵ ਸ਼ਤਰੰਜ ਚੈਂਪੀਅਨ
ਚੰਡੀਗੜ੍ਹ, 12ਦਸੰਬਰ(ਵਿਸ਼ਵ ਵਾਰਤਾ)18 ਸਾਲਾ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ (Gukesh Dommaraju)ਨੇ ਅੱਜ ਸਿੰਗਾਪੁਰ ‘ਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ (world chess championship) ਦਾ ਖਿਤਾਬ ਜਿੱਤ ਲਿਆ ਹੈ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ 1985 ‘ਚ ਰੂਸ ਦੇ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ ‘ਚ ਇਹ ਖਿਤਾਬ ਜਿੱਤਿਆ ਸੀ।(world chess championship)
ਗੁਕੇਸ਼ ਨੇ ਫਾਈਨਲ ਵਿੱਚ ਚੀਨ ਦੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਨੂੰ 7.5-6.5 ਨਾਲ ਹਰਾਇਆ। ਗੁਕੇਸ਼ ਨੇ 14ਵੀਂ ਗੇਮ ਵਿੱਚ ਚੀਨੀ ਖਿਡਾਰੀ ਨੂੰ ਹਰਾ ਕੇ ਖਿਤਾਬ ਜਿੱਤਿਆ। ਚੈਂਪੀਅਨਸ਼ਿਪ ਦਾ ਫਾਈਨਲ 25 ਨਵੰਬਰ ਨੂੰ ਸ਼ੁਰੂ ਹੋਇਆ ਸੀ, ਦੋਵਾਂ ਵਿਚਾਲੇ 11 ਦਸੰਬਰ ਤੱਕ 13 ਮੈਚ ਖੇਡੇ ਗਏ। ਇੱਥੇ ਸਕੋਰ 6.5-6.5 ਨਾਲ ਬਰਾਬਰ ਰਿਹਾ। ਗੁਕੇਸ਼ ਨੇ ਅੱਜ 14ਵੀਂ ਗੇਮ ਜਿੱਤ ਕੇ ਇੱਕ ਅੰਕ ਦੀ ਬੜ੍ਹਤ ਲੈ ਲਈ ਅਤੇ ਸਕੋਰ 7.5-6.5 ਕਰ ਦਿੱਤਾ। ਦੱਸ ਦਈਏ ਕਿ ਗੁਕੇਸ਼ ਸ਼ਤਰੰਜ ਦਾ ਵਿਸ਼ਵ ਚੈਂਪੀਅਨ ਬਣਨ ਵਾਲਾ ਭਾਰਤ ਦਾ ਦੂਜਾ ਖਿਡਾਰੀ ਬਣ ਗਿਆ ਹੈ। ਵਿਸ਼ਵਨਾਥਨ ਆਨੰਦ 2012 ਵਿੱਚ ਸ਼ਤਰੰਜ ਚੈਂਪੀਅਨ ਬਣੇ ਸਨ। ਹੁਣ ਗੁਕੇਸ਼ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਬਣ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/