Latest News : ਹਰਿਆਣਾ ਸਰਕਾਰ ਵੱਲੋਂ 5 ਫਰਵਰੀ ਦੀ ਛੁੱਟੀ ਦਾ ਐਲਾਨ
ਚੰਡੀਗੜ੍ਹ, 3ਫਰਵਰੀ(ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਨੇ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਵੋਟਿੰਗ ਦੇ ਦਿਨ ਹਰਿਆਣਾ ਸਰਕਾਰ ਦੇ ਦਫ਼ਤਰ, ਵਿਦਿਅਕ ਅਤੇ ਹੋਰ ਸੰਸਥਾਵਾਂ, ਅਤੇ ਬੋਰਡ ਅਤੇ ਨਿਗਮ ਵਿਸ਼ੇਸ਼ ਛੁੱਟੀ (ਪੇਡ) ਵਜੋਂ ਘੋਸ਼ਿਤ ਕੀਤਾ ਹੈ। ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ, ਹਰਿਆਣਾ ਵਿਚ ਸਥਿਤ ਵੱਖ-ਵੱਖ ਕਾਰਖਾਨਿਆਂ, ਦੁਕਾਨਾਂ ਅਤੇ ਨਿਜੀ ਅਦਾਰਿਆ ਦੇ ਕਰਮਚਾਰੀ, ਜੋ ਕੌਮੀ ਰਾਜਧਾਨੀ ਖੇਤਰ ਦਿੱਲੀ ਵਿਚ ਵੋਟਰ ਵਜੋ ਰਜਿਸਟਰਡ ਵੀ ਧਾਰਾ 135-ਬੀ ਤਹਿਤ ਪੇਡ ਲੀਵ ਦੇ ਹੱਕਦਾਰ ਹੋਣਗੇ। ਇਹ ਵਿਵਸਥਾ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25, ਅਤੇ ਲੋਕ ਪ੍ਰਤੀਨਿਧਤਾ ਐਕਟ, 1951 (1996 ਵਿੱਚ ਸੋਧ) ਦੀ ਧਾਰਾ 135-ਬੀ ਦੇ ਤਹਿਤ, ਉਹਨਾਂ ਕਰਮਚਾਰੀਆਂ ‘ਤੇ ਲਾਗੂ ਹੁੰਦੀ ਹੈ ਜੋ ਦਿੱਲੀ ਦੇ NCT ਦੇ ਰਜਿਸਟਰਡ ਵੋਟਰ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/