Latest News: ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਪੇਂਟਿੰਗ ਮੁਕਾਬਲਾ 2023 ਅਤੇ 2024 ਦੇ ਜੇਤੂਆਂ ਨੂੰ ਵੰਡੇ ਸਰਟੀਫਿਕੇਟ
ਕਪੂਰਥਲਾ, 13 ਦਸੰਬਰ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕਪਿਲ ਜਿੰਦਲ ਸਹਾਇਕ ਕਮਿਸ਼ਨਰ (ਜ), ਕਪੂਰਥਲਾ ਨੇ 2023 ਅਤੇ 2024 ਦੌਰਾਨ ਹੋਏ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਿਆਂ ਦੇ 18 ਜੇਤੂਆਂ ਨੂੰ ਸਰਟੀਫਿਕੇਟ ਦੀ ਵੰਡ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਜ਼ਿਲੇ ਦੇ ਵੱਖ-ਵੱਖ ਸਕੂਲਾਂ ਤੋਂ 2023 ਦੌਰਾਨ ਹੋਏ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਕੁੱਲ 149 ਵਿਦਿਆਰਥੀਆਂ ਵਿੱਚੋਂ 10 ਜੇਤੂਆਂ ਦੀ ਚੋਣ ਕੀਤੀ ਗਈ।
ਇਸੇ ਤਰ੍ਹਾਂ 2024 ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ 232 ਵਿਦਿਆਰਥੀਆਂ ਵਿੱਚੋਂ 8 ਜੇਤੂਆਂ ਦੀ ਚੋਣ ਕੀਤੀ ਗਈ। ਇਸ ਮੌਕੇ ਆਰ.ਸੀ. ਬਿਰਹਾ ਆਨਰੇਰੀ ਸਕੱਤਰ, ਜ਼ਿਲ੍ਹਾ ਬਾਲ ਭਲਾਈ ਕੌਂਸਲ, ਕਪੂਰਥਲਾ ਹਾਜ਼ਰ ਸਨ।