Latest News: ਕਮਿਸ਼ਨਰ ਨਗਰ ਨਿਗਮ ਵਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪ੍ਰਦਾਨ ਕੀਤੀ ਜਾ ਰਹੀ ਵਿੱਤੀ ਸਹਾਇਤਾ ਦਾ ਲਾਭ ਲੈਣ ਦੀ ਅਪੀਲ
ਫਗਵਾੜਾ, 18 ਫਰਵਰੀ (ਵਿਸ਼ਵ ਵਾਰਤਾ):- ਕਮਿਸ਼ਨਰ ਨਗਰ ਨਿਗਮ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ-ਅਰਬਨ 2.0 (ਪੀ.ਐਸ.ਏ.ਵਾਈ-ਯੂ 2.0) ਸਕੀਮ ਤਹਿਤ ਲੋਕਾਂ ਨੂੰ ਕੱਚੇ ਮਕਾਨ, ਬਾਲਿਆਂ ਵਾਲੀ ਛੱਤਾਂ ਅਤੇ ਖਾਲੀ ਪਲਾਟਾਂ ਵਿੱਚ ਉਸਾਰੀ ਨੂੰ ਪੱਕਾ ਕਰਨ ਲਈ 2.5 ਲੱਖ ਰੁਪਏ ਦੀ ਵਿੱਤੀ ਸਹਾਇਤ ਮੁਹੱਈਆ ਕਰਵਾਈਆ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਇਸ ਸਕੀਮ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲਾ ਕਪੂਰਥਲਾ ਅਧੀਨ ਆਉਂਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਕੈਂਪ ਲਗਾਉਣ ਦੇ ਨਾਲ-ਨਾਲ ਮੁਨਾਦੀ, ਬੈਨਰਾਂ ਰਾਹੀਂ ਸਕੀਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਉਠਾਉਣ ਲਈ ਆਪਣੀ ਅਰਜ਼ੀ ਸਮੇਤ ਦਸਤਾਵੇਜ ਨਗਰ ਨਿਗਮ, ਫਗਵਾੜਾ ਦੇ ਦਫ਼ਤਰ ਲਾਇਬ੍ਰੇਰੀ ਸ਼ਾਖਾ ਪਹਿਲੀ ਮੰਜਿਲ ਦੇ ਕਮਰਾ ਨੰ: 2 ਵਿਖੇ ਜਮ੍ਹਾ ਕਰਵਾ ਸਕਦੇ ਹਨ।