Latest News : ਆਈਐਮਏ ਵਲੋਂ ਦਿੱਤੇ ਹੜਤਾਲ ਦੇ ਸੱਦੇ ਦਾ ਪੰਜਾਬ ‘ਚ ਵਿਆਪਕ ਅਸਰ ; ਓਪੀਡੀ ਸੇਵਾਵਾਂ ਬੰਦ ਹਸਪਤਾਲਾਂ ਦਾ ਕੰਮਕਾਜ ਹੋਇਆ ਬੰਦ
ਲੁਧਿਆਣਾ, 16ਅਗਸਤ (ਵਿਸ਼ਵ ਵਾਰਤਾ)Latest News :ਕੋਲਕਾਤਾ ‘ਚ ਟ੍ਰੇਨੀ ਮਹਿਲਾ ਡਾਕਟਰ ਦੇ ਬਲਾਤਕਾਰ ਦੇ ਵਿਰੋਧ ‘ਚ ਆਈਐਮਏ ਵਲੋਂ ਦਿੱਤੇ ਹੜਤਾਲ ਦੇ ਸੱਦੇ ਦਾ ਪੰਜਾਬ ਵਿਚ ਵੀ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲਗਭਗ ਸਾਰੇ ਸਰਕਾਰ ਹਸਪਤਾਲਾਂ ‘ਚ ਓਪੀਡੀ ਦਾ ਕੰਮ ਅੱਜ ਬੰਦ ਰੱਖਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਹਰੇਕ ਜਿਲੇ ‘ਚ ਪ੍ਰਮੁੱਖ ਹਸਪਤਾਲ ਅਤੇ ਹੋਰ ਕਈ ਰੂਰਲ ਪੱਧਰ ਦੇ ਹਸਪਤਾਲ ਹਨ ਜਿਨ੍ਹਾਂ ‘ਚ ਹਜ਼ਾਰਾਂ ਦੀ ਗਿਣਤੀ ‘ਚ ਸਟਾਫ ਕੰਮ ਕਰਦਾ ਹੈ। ਅੱਜ ਦੀ ਹੜਤਾਲ ਕਾਰਨ ਮਰੀਜਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਵੱਲੋ ਹਸਪਤਾਲਾਂ ‘ਚ ਸਟਾਫ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਮੁਕੰਮਲ ਸੁਰੱਖਿਆ ਇੰਤਜ਼ਾਮਾਂ ਦਾ ਮੰਗ ਕੀਤੀ ਜਾ ਰਹੀ ਹੈ।