Latest News : ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਸਿਲਵਰ ਮੈਡਲ ; ਉਮੀਦਾਂ ‘ਤੇ ਫਿਰਿਆ ਪਾਣੀ CAS ਨੇ ਅਪੀਲ ਕੀਤੀ ਖਾਰਜ
ਨਵੀਂ ਦਿੱਲੀ, 15ਅਗਸਤ ਵਿਸ਼ਵ ਵਾਰਤਾ)Latest News : ਖੇਡਾਂ ਲਈ ਆਰਬਿਟਰੇਸ਼ਨ ਕੋਰਟ (CAS) ਨੇ ਵਿਨੇਸ਼ ਫੋਗਾਟ ਦੀ ਪੈਰਿਸ ਓਲੰਪਿਕ ‘ਚ ਅਯੋਗ ਠਹਿਰਾਏ ਜਾਣ ਵਿਰੁੱਧ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਫੋਗਾਟ ਨੂੰ ਸੋਨ ਤਗਮੇ ਦੇ ਮੁਕਾਬਲੇ ਤੋਂ ਠੀਕ ਪਹਿਲਾਂ 100 ਗ੍ਰਾਮ ਵੱਧ ਭਾਰ ਹੋਣ ਕਰਕੇ ਆਈਓਸੀ ਦੁਆਰਾ ਅਯੋਗ ਕਰਾਰ ਦਿੱਤਾ ਗਿਆ ਸੀ।
ਆਈਓਏ ਨੇ ਪਹਿਲਾਂ ਘੋਸ਼ਣਾ ਕੀਤੀ ਸੀ ਕਿ CAS 16 ਅਗਸਤ ਨੂੰ ਆਪਣਾ ਫੈਸਲਾ ਸੁਣਾਏਗੀ। ਫੋਗਾਟ ਨੇ ਆਪਣੀ ਅਯੋਗਤਾ ਵਿਰੁੱਧ 7 ਅਗਸਤ ਨੂੰ ਆਪਣੀ ਅਪੀਲ ਦਾਇਰ ਕੀਤੀ ਅਤੇ ਲੋਪੇਜ਼ ਦੇ ਨਾਲ ਸਾਂਝੇ ਚਾਂਦੀ ਦੇ ਤਗਮੇ ਲਈ ਬੇਨਤੀ ਕੀਤੀ, ਇਹ ਹਵਾਲਾ ਦਿੰਦੇ ਹੋਏ ਕਿ ਉਹ ਆਪਣੇ ਸਾਰੇ ਪਹਿਲੇ ਮੁਕਾਬਲੇ ਦੌਰਾਨ ਭਾਰ ਦੇ ਅੰਦਰ ਸੀ। ਸੁਣਵਾਈ, ਜੋ ਕਿ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ, ਇਸ ਵਿਚ 29 ਸਾਲਾ ਪਹਿਲਵਾਨ ਫੋਗਾਟ ਨੇ ਖੁਦ ਹਿੱਸਾ ਲਿਆ। ਉਸਦੀ ਨੁਮਾਇੰਦਗੀ ਫਰਾਂਸ ਦੇ ਵਕੀਲਾਂ ਦੀ ਇੱਕ ਟੀਮ ਦੁਆਰਾ ਕੀਤੀ ਗਈ। ਜਿਸ ਵਿੱਚ ਜੋਏਲ ਮੋਨਲੂਇਸ, ਐਸਟੇਲ ਇਵਾਨੋਵਾ, ਹੈਬੀਨ ਐਸਟੇਲ ਕਿਮ, ਅਤੇ ਚਾਰਲਸ ਐਮਸਨ ਸ਼ਾਮਲ ਸਨ। ਜੋ ਉਸਦੇ ਕੇਸ ਨੂੰ ਅੱਗੇ ਵਧਾ ਰਹੇ ਸਨ । ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਵਿਦੁਸ਼ਪਤ ਸਿੰਘਾਨੀਆ ਵੀ ਉਨ੍ਹਾਂ ਦੀ ਟੀਮ ਵਿੱਚ ਸਨ। ਸਾਲਵੇ ਭਾਰਤ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਕੁਲਭੂਸ਼ਣ ਜਾਧਵ ਕੇਸ ਦੇ ਪਿੱਛੇ ਜਾਣਿਆ-ਪਛਾਣਿਆ ਚਿਹਰਾ ਰਹੇ ਹਨ।
ਅਯੋਗ ਠਹਿਰਾਏ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਐਕਸ ‘ਤੇ ਪਾਈ ਸੀ ਭਾਵਨਾਤਮਕ ਪੋਸਟ
ਅਯੋਗਤਾ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ, ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਐਕਸ ‘ਤੇ ਇੱਕ ਭਾਵਨਾਤਮਕ ਪੋਸਟ ਵਿੱਚ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਪੋਸਟ ‘ਚ ਲਿਖਿਆ ਸੀ ਕਿ, “ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਹੈ , ਮੈਂ ਹਾਰ ਗਈ”। ਮੈਨੂੰ ਮਾਫ਼ ਕਰੀਂ ਤੇਰਾ ਸੁਪਨਾ ਤੇ ਮੇਰਾ ਹੌਂਸਲਾ ਟੁੱਟ ਗਿਆ। ਹੁਣ ਮੇਰੇ ਕੋਲ ਹੋਰ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਤੁਹਾਡੇ ਸਾਰਿਆਂ ਦੀ ਲਈ ਹਮੇਸ਼ਾ ਰਿਣੀ ਰਹਾਂਗੀ।