Latest News : ਮਨੂ ਭਾਕਰ ਅਤੇ ਨੀਰਜ ਚੋਪੜਾ ਨੂੰ ਲੈ ਕੇ ਫੈਲ ਰਹੀਆਂ ਕਈ ਅਫਵਾਹਾਂ ਨੂੰ ਮਨੂ ਦੇ ਪਿਤਾ ਨੇ ਦਿੱਤਾ ਗਲਤ ਕਰਾਰ
ਚੰਡੀਗੜ੍ਹ, 13ਅਗਸਤ(ਵਿਸ਼ਵ ਵਾਰਤਾ) Latest News-ਮਨੂ ਭਾਕਰ ਅਤੇ ਨੀਰਜ ਚੋਪੜਾ ਦੇ ਵਿਆਹ ਨੂੰ ਲੈ ਕੇ ਕਈ ਅਫਵਾਹਾਂ ਫੈਲ ਰਹੀਆਂ ਹਨ। ਫੈਨਜ਼ ਵੀ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਦਰਮਿਆਨ ਮਨੂ ਭਾਕਰ ਦੇ ਪਿਤਾ ਨੇ ਇਨ੍ਹਾਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਹੈ। ਇਸ ਬਾਰੇ ਮਨੂ ਦੇ ਪਿਤਾ ਰਾਮ ਕਿਸ਼ਨ ਨੇ ਕਿਹਾ, “ਮਨੂੰ ਅਜੇ ਬਹੁਤ ਛੋਟੀ ਹੈ… ਉਹ ਵਿਆਹ ਦੀ ਉਮਰ ਦੀ ਵੀ ਨਹੀਂ ਹੈ। ਅਸੀਂ ਅਜੇ ਇਸ ਬਾਰੇ ਸੋਚਿਆ ਵੀ ਨਹੀਂ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ”ਮਨੂੰ ਦੀ ਮਾਂ ਨੀਰਜ ਨੂੰ ਆਪਣੇ ਬੇਟੇ ਵਾਂਗ ਮੰਨਦੀ ਹੈ। ਨਾਲ ਹੀ, “ਜਿਸ ਤਰ੍ਹਾਂ ਨੀਰਜ ਨੇ ਮੈਡਲ ਜਿੱਤਿਆ, ਪੂਰੇ ਦੇਸ਼ ਨੂੰ ਇਸ ਬਾਰੇ ਪਤਾ ਲੱਗ ਗਿਆ… ਇਸੇ ਤਰ੍ਹਾਂ, ਜਦੋਂ ਉਹ ਵਿਆਹ ਕਰੇਗਾ ਤਾਂ ਸਭ ਨੂੰ ਪਤਾ ਲੱਗ ਜਾਵੇਗਾ।”