Latest News : ਅਮਰੂਦ ਬਾਗ ਘੋਟਾਲੇ ‘ਚ ਜਮਾਨਤ ਖਾਰਜ ਹੋਣ ਮਗਰੋਂ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੇ ਕੀਤਾ ਸਰੈਂਡਰ
ਚੰਡੀਗੜ੍ਹ ,6ਅਗਸਤ (ਵਿਸ਼ਵ ਵਾਰਤਾ)Latest News : ਬਹੁਤ ਕਰੋੜੀ ਅਮਰੂਦ ਬਾਗ ਘੁਟਾਲੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਕਾਰਵਾਈ ਕਰਦਿਆਂ ਨਾਈਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਮੁਲਜਮ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਮਾਨਤ ਲਈ ਅਰਜੀ ਲਗਾਈ ਗਈ ਸੀ। ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਅਰਜੀ ਖਾਰਜ ਹੋਣ ਤੋਂ ਬਾਅਦ ਮੁਲਜ਼ਮ ਨੇ ਵਿਜਲੈਂਸ ਬਿਊਰੋ ਅੱਗੇ ਆਤਮ ਸਮਰਪਣ ਕੀਤਾ ਹੈ। ਇਸ ਗਿਰਫਤਾਰੀ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਜਸਕਰਨ ਸਿੰਘ ਬਰਾੜ ਦੀ ਭੂਮਿਕਾ ਦਾ ਪਤਾ ਲਗਾਉਣ ਦੇ ਲਈ ਉਸ ਨੂੰ ਮੁਲਜ਼ਮ ਵਜੋਂ ਨਾਮਜਦ ਕੀਤਾ ਗਿਆ ਹੈ। ਵਿਜਲੈਂਸ ਅਧਿਕਾਰੀਆਂ ਨੂੰ ਸ਼ੱਕ ਹੈ ਕੀ ਫਰਜ਼ੀ ਲਾਭ ਪਾਤਰੀਆਂ ਨੂੰ ਮੁਆਵਜ਼ਾ ਜਾਰੀ ਕਰਨ ਦੇ ਵਿੱਚ ਜਸਕਰਨ ਸਿੰਘ ਬਰਾੜ ਅਤੇ ਮੁੱਖ ਮੁਲਜ਼ਮ ਦੀ ਆਪਸ ਦੇ ਵਿੱਚ ਗੰਢ ਤੁੱਪ ਸੀ। ਇਸ ਦੇ ਨਾਲ ਹੀ ਰਿਕਾਰਡ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਮੀਨਾਂ ਦੇ ਮਾਲਕਾਂ ਦੇ ਨਾਮ ਮਾਲ ਰਿਕਾਰਡ ਨਾਲ ਮੇਲ ਨਹੀਂ ਖਾਂਦੇ ਅਤੇ ਕੁਝ ਨਾਮ ਬਿਨਾਂ ਕਿਸੇ ਆਧਾਰ ਦੇ ਹੀ ਫਰਜੀ ਤਰੀਕੇ ਦੇ ਨਾਲ ਲਾਭਪਾਤਰੀਆਂ ਦੀ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ‘ਤੇ ਗਿਰਦਾਵਰੀ ਰਿਕਾਰਡ ਅਤੇ ਹੋਰ ਡਾਕੂਮੈਂਟਾਂ ਦੇ ਵਿੱਚ ਛੇੜਛਾੜ ਕਰਨ ਦੇ ਵੀ ਇਲਜ਼ਾਮ ਹਨ। ਇਹ ਵੀ ਇਲਜ਼ਾਮ ਨੇ ਕਿ ਜਰੂਰੀ ਵੇਰਵੇ ਚੈੱਕ ਨਹੀਂ ਕੀਤੇ ਗਏ ਅਤੇ ਅਦਾਇਗੀ ਕਰਨ ਦੇ ਵਿੱਚ ਬੇਲੋੜੀ ਜਲਦਬਾਜ਼ੀ ਵੀ ਕੀਤੀ ਗਈ ਹੈ। ਵਿਜਲੈਂਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸ਼ੁਰੂ ਵਿੱਚ ਬਰਾੜ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮਾਂ ਦੇ ਨਾਲ ਅੰਤਰਿਮ ਰਾਹਤ ਮਿਲੀ ਸੀ। ਪਰ ਇਸ ਤੋਂ ਬਾਅਦ ਉਸ ਨੇ ਜਾਂਚ ਵਿੱਚ ਸ਼ਾਮਿਲ ਹੋ ਕੇ ਸਹਿਯੋਗ ਨਹੀਂ ਕੀਤਾ। ਜਿਸ ਦੇ ਚਲਦਿਆਂ ਵਿਜਲੈਂਸ ਬਿਊਰੋ ਵੱਲੋਂ ਅਦਾਲਤ ਦੇ ਵਿੱਚ ਉਸਦੀ ਜਮਾਨਤ ਦਾ ਸਖਤ ਵਿਰੋਧ ਕੀਤਾ ਗਿਆ ਸੀ। ਉਹਨਾਂ ਅੱਗੇ ਦੱਸਿਆ ਹੈ ਕਿ ਕਈ ਸੁਣਵਾਈਆਂ ਅਤੇ ਦਲੀਲਾਂ ਤੋਂ ਬਾਅਦ 20 ਮਾਰਚ 2024 ਨੂੰ 25 ਪੇਜ਼ਾਂ ਦੇ ਇੱਕ ਹੁਕਮ ਦੇ ਰਾਹੀਂ ਉਸ ਦੀ ਅਗਾਊ ਜਮਾਨਤ ਪਟੀਸ਼ਨ ਖਾਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਜਸਕਰਨ ਸਿੰਘ ਬਰਾੜ ਲਗਾਤਾਰ ਭਗੌੜਾ ਰਿਹਾ ਅਤੇ ਸੁਪਰੀਮ ਕੋਰਟ ਵਿੱਚ ਜਮਾਨਤ ਲਈ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਸੀ। ਵੱਖੋ ਵੱਖਰੇ ਹੱਥ ਕੰਡੇ ਵਰਤ ਕੇ ਜਿੰਮੇਵਾਰੀ ਤੋਂ ਭੱਜਦਿਆਂ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਇਸ ਆਚਰਣ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਉਸਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਵਿਜਲਸ ਬਿਊਰੋ ਕੋਲ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ। ਬਿਜਨਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਮੁਲਜਮ ਨਾਇਬ ਤਹਸੀਲਦਾਰ ਨੇ ਬਿਜ਼ਨਸ ਬਿਊਰੋ ਮੋਹਾਲੀ ਵਿਖੇ ਅੱਜ ਆਤਮ ਸਮਰਪਣ ਕਰ ਦਿੱਤਾ ਹੈ ਤੇ ਅੱਗੇ ਦੀ ਜਾਂਚ ਲਈ ਉਸ ਨੂੰ ਬਿਊਰੋ ਵੱਲੋਂ ਗਿਰਫਤਾਰ ਕਰ ਲਿਆ ਗਿਆ ਹੈ।