Latest News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਨਾਈਜੀਰੀਆ ਦਾ ਸਰਵਉੱਚ ਸਨਮਾਨ
ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ) ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਰਾਸ਼ਟਰੀ ਸਨਮਾਨ ‘ਦਿ ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੇ ਦੂਜੇ ਵਿਦੇਸ਼ੀ ਹੋਣਗੇ। ਹੁਣ ਤੱਕ 15 ਦੇਸ਼ਾਂ ਨੇ ਪੀਐਮ ਮੋਦੀ ਨੂੰ ਆਪਣੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮਿਲਣ ਵਾਲਾ ਇਹ 17ਵਾਂ ਅੰਤਰਰਾਸ਼ਟਰੀ ਪੁਰਸਕਾਰ ਹੋਵੇਗਾ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਕੈਰੇਬੀਅਨ ਦੇਸ਼ ਡੋਮਿਨਿਕਾ ਨੇ ਮੋਦੀ ਨੂੰ ਸਰਵਉੱਚ ਰਾਸ਼ਟਰੀ ਪੁਰਸਕਾਰ – ‘ਡੋਮਿਨਿਕਾ ਅਵਾਰਡ ਆਫ ਆਨਰ’ ਦੇਣ ਦਾ ਐਲਾਨ ਕੀਤਾ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਡੋਮਿਨਿਕਾ ਦੀ ਮਦਦ ਕਰਨ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੋਦੀ ਨੂੰ 21-22 ਨਵੰਬਰ ਨੂੰ ਗੁਆਨਾ ਦੌਰੇ ਦੌਰਾਨ ਸਨਮਾਨਿਤ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਰਾਤ ਨੂੰ ਪਹਿਲੀ ਵਾਰ ਨਾਈਜੀਰੀਆ ਪਹੁੰਚੇ। 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਇਹ ਪਹਿਲੀ ਯਾਤਰਾ ਹੈ। ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ‘ਤੇ ਭਾਰਤੀ ਲੋਕਾਂ ਦਾ ਇਕੱਠ ਸੀ। ਉਨ੍ਹਾਂ ਨੇ ਹੱਥ ਵਿੱਚ ਤਿਰੰਗੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਤਿਨੂਬੂ ਵੀ ਪੀਐਮ ਮੋਦੀ ਦਾ ਸੁਆਗਤ ਕਰਨ ਲਈ ਅਬੂਜਾ ਏਅਰਪੋਰਟ ਪਹੁੰਚੇ। ਮੰਤਰੀ ਨਈਸੋਮ ਵਈਕ ਨੇ ਪੀਐਮ ਮੋਦੀ ਨੂੰ ਅਬੂਜਾ ਸ਼ਹਿਰ ਦੀਆਂ ਚਾਬੀਆਂ ਸੌਂਪੀਆਂ। ਨਾਈਜੀਰੀਆ ਵਿੱਚ ਇਸਨੂੰ ਵਿਸ਼ਵਾਸ ਅਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/