Latest news : ਹੁਣ ਮਰਦ ਟੇਲਰ ਨਹੀਂ ਲੈ ਸਕਣਗੇ ਔਰਤਾਂ ਦਾ ਮਾਪ
- ਮਹਿਲਾ ਕਮਿਸ਼ਨ ਵਲੋਂ ਹੁਕਮ ਜਾਰੀ
ਨਵੀਂ ਦਿੱਲੀ,8 ਨਵੰਬਰ (ਵਿਸ਼ਵ ਵਾਰਤਾ) : ਯੂਪੀ ਮਹਿਲਾ ਕਮਿਸ਼ਨ ਨੇ ਸਖ਼ਤ ਕਦਮ ਚੁੱਕੇ ਹਨ। ਦੱਸ ਦਈਏ ਕਿ ਹੁਣ ਮਰਦ ਦਰਜ਼ੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਜਿੰਮ ਅਤੇ ਯੋਗਾ ਕੇਂਦਰਾਂ ਵਿੱਚ ਵੀ ਮਹਿਲਾ ਟ੍ਰੇਨਰ ਨਿਯੁਕਤ ਕੀਤੇ ਜਾਣੇ ਲਾਜ਼ਮੀ ਕਰ ਦਿਤੇ ਗਏ ਹਨ। ਸੀਸੀਟੀਵੀ ਰਾਹੀਂ ਇਸ ਦੀ ਵੀ ਨਿਗਰਾਨੀ ਕੀਤੀ ਜਾਵੇਗੀ। ਦਰਅਸਲ 28 ਅਕਤੂਬਰ ਨੂੰ ਮਹਿਲਾ ਕਮਿਸ਼ਨ ਦੀ ਮੀਟਿੰਗ ਹੋਈ ਸੀ। ਇਸ ਵਿੱਚ ਇਹ ਫੈਸਲਾ ਲਿਆ ਗਿਆ ਸੀ। ਹੁਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਐਮਜ਼ ਅਤੇ ਐਸਪੀਜ਼ ਨੂੰ ਹੁਕਮ ਲਾਗੂ ਕਰਨ ਲਈ ਕਿਹਾ ਹੈ।
ਇਸ ਦੇ ਨਾਲ ਹੀ ਕਮਿਸ਼ਨ ਦਾ ਕਹਿਣਾ ਹੈ ਕਿ ਲੜਕੀਆਂ ਦੇ ਮੇਕਅੱਪ ਅਤੇ ਡਰੈੱਸ ਲਈ ਪਾਰਲਰ ‘ਚ ਇਕ ਔਰਤ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਔਰਤਾਂ ਲਈ ਵਿਸ਼ੇਸ਼ ਕੱਪੜੇ ਵੇਚਣ ਵਾਲੇ ਸਟੋਰਾਂ ਵਿੱਚ ਵੀ ਮਹਿਲਾ ਕਰਮਚਾਰੀ ਰੱਖੇ ਜਾਣ। ਕੋਚਿੰਗ ਸੈਂਟਰਾਂ ‘ਤੇ ਵੀ ਸੀ.ਸੀ.ਟੀ.ਵੀ. ਰਾਹੀਂ ਨਜ਼ਰ ਰੱਖੀ ਜਾਵੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/