Latest News : ਮੁਸ਼ਕਿਲ ਦੌਰ ‘ਚੋਂ ਗੁਜਰ ਰਹੀ ਅਕਾਲੀ ਦਲ ਨੂੰ ਲੈਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਭਾਵਨਾਤਮਕ ਟਵੀਟ
ਚੰਡੀਗੜ੍ਹ, 7ਨਵੰਬਰ(ਵਿਸ਼ਵ ਵਾਰਤਾ) ਮੁਸ਼ਕਿਲ ਦੌਰ ਵਿੱਚੋਂ ਗੁਜਰ ਰਹੀ ਅਕਾਲੀ ਦਲ ਨੂੰ ਲੈ ਕੇ ਭਾਜਪਾ ਪ੍ਰਧਾਨ Sunil Jakhar ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। Jakhar ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਟਵੀਟ ਕੀਤਾ ਹੈ।
Sunil Jakhar ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖ਼ਾਸ ਅਪੀਲ ਕੀਤੀ ਹੈ। Sunil Jakhar ਨੇ ਟਵੀਟ ਕਰਦਿਆਂ ਕਿਹਾ ਕਿ “ਅੱਜ ਪੰਥ ਦੀ ਨੁੰਮਾਇੰਦਗੀ ਕਰਦੇ ਅਕਾਲੀ ਦਲ ਦੀ ਸਥਿਤੀ ਏਨੀ ਮਾੜ੍ਹੀ ਕਿਉਂ ਬਣੀ ਹੋਈ ਹੈ ?? ਅਕਾਲੀ ਦਲ ਤੇ ਇਸਦੇ ਪ੍ਰਧਾਨ ਦਾ ਭਵਿੱਖ ਕਿਉਂ ਇਸ ਤਰ੍ਹਾਂ ਆਪਸ ਵਿਚ ਜੁੜਿਆ ਹੋਇਆ ਹੈ ਕਿ ਪਾਰਟੀ ਪ੍ਰਧਾਨ ਨੂੰ ਤਨਖਾਹੀਆਂ ਕਰਾਰ ਦਿੱਤੇ ਹੋਣ ਕਾਰਨ ਪਾਰਟੀ ਆਪਣੇ ਗੜ੍ਹ ਵਿਚ ਵੀ ਜਿਮਨੀ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ ?? ਜਿੱਥੇ ਇਸਦੇ ਕਾਰਨਾਂ ਤੇ ਵਿਚਾਰ ਕਰਨ ਦੀ ਲੋੜ ਹੈ ਉਥੇ ਇਹ ਵੀ ਇੱਕ ਕੌੜਾ ਸੱਚ ਹੈ ਕਿ ਪਿੱਛਲੇ ਸਮੇਂ ਵਿਚ ਬੱਜਰ ਗੁਨਾਹ ਹੋਏ ਹਨ ਅਤੇ ਉਨ੍ਹਾਂ ਗੁਨਾਹਾਂ ਦੇ ਗੁਨਾਹਗਾਰਾਂ ਨੂੰ ਅਹਿਸਾਸ ਵੀ ਹੋਣਾ ਜਰੂਰੀ ਹੈ ਅਤੇ ਸਜਾ (ਤਨਖਾਹ ਲੱਗਣੀ) ਵੀ ਮਿਲਣੀ ਜਰੂਰੀ ਹੈ। ਪਰ ਤਨਖਾਹ ਕੀ ਤੇ ਕਿੰਨੀ ਸਖ਼ਤ ਹੋਵੇ ਇਸ ਦਾ ਫੈਸਲਾ ਕਰਨ ਸਮੇਂ ਇਹ ਤੱਥ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਇਸਦਾ ਅਸਰ ਕੇਵਲ ਕੁਝ ਵਿਅਕਤੀਆਂ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ ਸਗੋਂ ਪੰਥ ਦੀ ਨੁੰਮਾਇੰਦਗੀ ਕਰਦੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਭਵਿੱਖ ਵੀ ਨਿਰਧਾਰਤ ਕਰੇਗਾ। ਪੰਥ ਦੀ ਇਸ ਨੁੰਮਾਇੰਦਾ ਜਮਾਤ ਨੂੰ ਖ਼ਤਮ ਕਰਨ ਲਈ ਜੋ ਕੰਮ ਅੰਗਰੇਜ ਸਰਕਾਰ ਦੇ ਗੋਰੇ ਅਤੇ ਮਸੰਦ ਨਹੀਂ ਕਰ ਸਕੇ ਉਹ ਕੰਮ ਉਸ ਨੇ ਕਰਤਾ ਜੋ ਆਪ ਭਾਂਵੇ ਸੁਨਾਰੀਆ ਜੇਲ੍ਹ ਬੈਠਾ ਹੈ, ਪਰ ਉਸ ਕਾਰਨ ਪੰਥਕ ਪਾਰਟੀ ਵਿਚ ਵੱਡਾ ਦੁਫੇੜ ਖੜਾ ਹੋਇਆ ਪਿਆ ਹੈ। ਬਤੌਰ ਪੰਜਾਬੀ ਮੇਰਾ ਮੰਨਨਾ ਹੈ ਕਿ ਅਕਾਲੀ ਦਲ ਪੰਜਾਬ ਲਈ ਅੱਜ ਵੀ ਉਨ੍ਹਾਂ ਹੀ ਜਰੂਰੀ ਹੈ ਜਿੰਨ੍ਹਾਂ 1920 ਵਿਚ ਸੀ। ਇਸ ਲਈ ਮੇਰੀ ਸਾਡੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਨਾਹਗਾਰਾ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਵੀ ਕਰਵਾਇਆ ਜਾਵੇ ਤੇ ਉਚਿੱਤ ਤਨਖਾਹ ਵੀ ਲਗਾਈ ਜਾਵੇ। ਪਰ ਸਜਾ ਲਗਾਉਂਦੇ ਹੋਏ ਪੰਥ ਦੀ ਪਾਰਟੀ ਨੂੰ ਬਚਾ ਕੇ ਰੱਖਣ ਦੀ ਜਿੰਮੇਵਾਰੀ ਵੀ ਓਟਣੀ ਜਰੂਰੀ ਹੈ। ਅਸੀਂ ਮਰਜ ਦਾ ਇਲਾਜ ਕਰਦੇ ਹੋਏ ਮਰੀਜ ਨਹੀਂ ਗੁਆਉਣਾ ਹੈ, ਇਸ ਲਈ ਜੇਕਰ ਸਾਡੇ ਸਤਿਕਾਰਤ ਜੱਥੇਦਾਰ ਸਾਹਿਬਾਨ ਇਸ ਮੁਸ਼ਕਿਲ ਦੌਰ ਵਿਚ ਇਕ ਸੇਧ ਦਿੰਦੇ ਹੋਏ ਆਪਣੀ ‘ਅਥਾਰਟੀ’ ਦਾ ਇਸਤੇਮਾਲ ਕਰਕੇ “*ਸੁਧਰਨ ਵਾਲੇ ਤੇ ਸੁਧਾਰਨ ਵਾਲਿਆਂ*”ਨੂੰ ਇੱਕਠਾ ਕਰਕੇ ਪੰਥ ਦੀ ਇਸ ਨੁੰਮਾਇੰਦਾ ਪਾਰਟੀ ਨੂੰ ਇਕਜੁੱਟ ਕਰਨ ਤਾਂ ਇਹ ਪੰਥ ਤੇ ਪੰਜਾਬ ਦੋਹਾਂ ਦੇ ਹਿੱਤ ਵਿਚ ਹੋਵੇਗਾ, ਕਿਉਂਕਿ ਇਕ ਖੇਤਰੀ ਮਜਬੂਤ ਪਾਰਟੀ ਪੰਜਾਬ ਦੀ “*ਜਰੂਰਤ ਸੀ, ਹੈ ਅਤੇ ਰਹੇਗੀ”*।ਮੈਂ ਹਮੇਸ਼ਾਂ ਹੀ ਪੰਜਾਬ ਦੇ ਹਿੱਤ ਵਿਚ ਖੜਦਿਆਂ ਪੰਜਾਬ ਦੀ ਇਸ ਪੰਥਕ ਪਾਰਟੀ ਦੇ ਬਣੇ ਰਹਿਣ ਦੀ ਗੱਲ ਕੀਤੀ ਹੈ ਭਾਂਵੇਂ ਸਿਆਸੀ ਤੌਰ ਤੇ ਸਾਡੇ ਮਤਭੇਦ ਰਹੇ ਹੋਣ l”
https://x.com/sunilkjakhar/status/1854454688810209629
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/