Latest News : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ED ਦੀ ਛਾਪੇਮਾਰੀ
ਚੰਡੀਗੜ੍ਹ, 26ਅਕਤੂਬਰ(ਵਿਸ਼ਵ ਵਾਰਤਾ) ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕੋਲਡਪਲੇ ਕੰਸਰਟ ਲਈ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਟਿਕਟਾਂ ਦੀ ਧਾਂਦਲੀ ਨੂੰ ਲੈ ਕੇ ਦਿੱਲੀ ਈਡੀ ਨੇ ਚੰਡੀਗੜ੍ਹ, ਦਿੱਲੀ, ਮੁੰਬਈ, ਜੈਪੁਰ ਅਤੇ ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ।
ਜਾਣਕਾਰੀ ਅਨੁਸਾਰ ਇਸ ਸਬੰਧੀ ਕਈ ਥਾਵਾਂ ‘ਤੇ ਟਿਕਟਾਂ ਮਹਿੰਗੇ ਭਾਅ ਵੇਚਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਹੁਣ ਇਸ ਮਾਮਲੇ ‘ਚ ਈਡੀ ਨੇ ਐਂਟਰੀ ਕੀਤੀ ਹੈ ਅਤੇ ਈਡੀ ਨੇ ਇਸ ਮਾਮਲੇ ‘ਚ ਪਹਿਲੀ ਕਾਰਵਾਈ ਕੀਤੀ ਹੈ। ਵੱਖ-ਵੱਖ ਟੀਮਾਂ ਨੇ ਕਰੀਬ ਪੰਜ ਰਾਜਾਂ ‘ਚ ਛਾਪੇਮਾਰੀ ਕੀਤੀ ਹੈ।
https://x.com/dir_ed/status/1850064438839406618
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਭਾਰਤ ਵਿਚ 12 ਥਾਵਾਂ ‘ਤੇ ਇਕ ਤੋਂ ਬਾਅਦ ਇਕ ਵੱਡੇ ਕੰਸਰਟ ਕਰਨਗੇ। ਇਸ ਟੂਰ ਨੂੰ ਦਿਲ-ਲੁਮਿਨਾਤੀ ਦਾ ਨਾਂ ਦਿੱਤਾ ਗਿਆ ਹੈ। ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਅੱਜ 26 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਦਿਲਜੀਤ ਦੇ ਇਸ ਸ਼ੋਅ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਧੋਖਾਧੜੀ ਅਤੇ ਟਿਕਟ ਨਾ ਖਰੀਦਣ ਕਾਰਨ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ।