Latest News: ਭਾਰਤ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਿਆ, 19 ਅਕਤੂਬਰ ਤੱਕ ਦੇਸ਼ ਛੱਡਣਾ ਪਵੇਗਾ
ਨਵੀਂ ਦਿੱਲੀ, 15 ਅਕਤੂਬਰ (ਵਿਸ਼ਵ ਵਾਰਤਾ):- ਭਾਰਤ-ਕੈਨੇਡਾ ਸਬੰਧਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢਣ ਦਾ ਫੈਸਲਾ ਕੀਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਲਿਖਿਆ, ‘ਭਾਰਤ ਸਰਕਾਰ ਨੇ ਹੇਠ ਲਿਖੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ:’
ਸਟੀਵਰਟ ਰੌਸ ਵ੍ਹੀਲਰ, ਕਾਰਜਕਾਰੀ ਹਾਈ ਕਮਿਸ਼ਨਰ,
ਪੈਟਰਿਕ ਹੇਬਰਟ, ਡਿਪਟੀ ਹਾਈ ਕਮਿਸ਼ਨਰ,
ਮੈਰੀ ਕੈਥਰੀਨ ਜੌਲੀ, ਪਹਿਲੀ ਸਕੱਤਰ
ਲੈਨ ਰੌਸ ਡੇਵਿਡ ਟ੍ਰਾਈਟਸ, ਪਹਿਲੇ ਸਕੱਤਰ
ਐਡਮ ਜੇਮਜ਼ ਚੂਇਪਕਾ, ਪਹਿਲੇ ਸਕੱਤਰ
ਪੌਲਾ ਓਰਜੁਏਲਾ, ਪਹਿਲੀ ਸਕੱਤਰ।
19 ਅਕਤੂਬਰ ਤੱਕ ਦੇਸ਼ ਛੱਡਣਾ ਹੋਵੇਗਾ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਸ਼ਨੀਵਾਰ, 19 ਅਕਤੂਬਰ, 2024 ਨੂੰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣਾ ਹੋਵੇਗਾ। ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਭਾਰਤ ਨੇ ਹਾਈ ਕਮਿਸ਼ਨਰ ਸਟੀਵਰਟ ਵ੍ਹੀਲਰ ਨੂੰ ਤਲਬ ਕੀਤਾ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਾਰਤ ਨੇ ਕੈਨੇਡਾ ਤੋਂ ਆਪਣੇ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।