Latest News : ਜੰਮੂ-ਕਸ਼ਮੀਰ ‘ਚ ਦੂਜੇ ਪੜਾਅ ਦੀਆਂ 26 ਸੀਟਾਂ ‘ਤੇ ਵੋਟਿੰਗ ਸ਼ੁਰੂ
ਚੰਡੀਗੜ੍ਹ, 25ਸਤੰਬਰ(ਵਿਸ਼ਵ ਵਾਰਤਾ)Latest News – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਅੱਜ 6 ਜ਼ਿਲ੍ਹਿਆਂ ਦੀਆਂ 26 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਵਿੱਚ 25.78 ਲੱਖ ਵੋਟਰ ਆਪਣੀ ਵੋਟ ਪਾ ਸਕਣਗੇ। ਦੂਜੇ ਪੜਾਅ ਦੀਆਂ 26 ਸੀਟਾਂ ਵਿੱਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਹਨ। ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ‘ਚ 239 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ 233 ਪੁਰਸ਼ ਅਤੇ 6 ਔਰਤਾਂ ਹਨ।
ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਸ ਦੌਰਾਨ 61.38 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ਵਿੱਚ 80.20% ਅਤੇ ਪੁਲਵਾਮਾ ਵਿੱਚ ਸਭ ਤੋਂ ਘੱਟ 46.99% ਰਿਹਾ ਸੀ।