Latest News: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ, ਹੋ ਗਿਆ ਵੱਡਾ ਐਲਾਨ
ਬਿਆਸ 15 ਸਤੰਬਰ ( ਵਿਸ਼ਵ ਵਾਰਤਾ ) Latest News: ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਸ਼ਰਧਾਲੂਆਂ ਲਈ ਬੇਹੱਦ ਜਰੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਡੇਰੇ ਵੱਲੋਂ 2025 ਵਿੱਚ ਹੋਣ ਵਾਲੇ ਸਤਸੰਗਾ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸ਼ੈਡਿਊਲ ਵਿੱਚ ਭਾਰਤ ਵਿੱਚ 2025 ਦੌਰਾਨ ਹੋਣ ਵਾਲੇ ਸਤਸੰਗਾ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਐਲਾਨਿਆ ਗਿਆ ਸੀ।
ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਇਸ ਫੈਸਲੇ ਨੇ ਸਾਰੀ ਸੰਗਤ ਨੂੰ ਹੈਰਾਨ ਕਰ ਦਿੱਤਾ ਸੀ। ਕਿਉਂਕਿ ਇਹ ਫੈਸਲਾ ਉਹਨਾਂ ਵੱਲੋਂ ਅਚਾਨਕ ਲਿਆ ਗਿਆ ਸੀ। ਇਸ ਦੀ ਕੋਈ ਵੀ ਅਗਾਊ ਸੂਚਨਾ ਜਾਂ ਅੰਦੇਸ਼ਾ ਸੰਗਤ ਨੂੰ ਨਹੀਂ ਸੀ।
ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਨਾਮਦਾਨ ਦੇਣ ਦਾ ਅਧਿਕਾਰ ਅਤੇ ਸਤਿਸੰਗ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਉੱਤਰ ਅਧਿਕਾਰੀ ਨਿਯੁਕਤ ਕਰਨ ਤੋਂ ਕੁਝ ਹੀ ਦਿਨ ਬਾਅਦ ਡੇਰਾ ਬਿਆਸ ਵੱਲੋਂ ਸੰਗਠਨਾਤਮਕ ਢਾਂਚੇ ਦਾ ਪੁਨਰ ਗਠਨ ਕੀਤਾ ਗਿਆ ਹੈ। ਇਸ ਵਿੱਚ ਕਈ ਅਹੁਦੇਦਾਰੀਆਂ ਦੇ ਵਿੱਚ ਬਦਲਾਅ ਵੀ ਕੀਤਾ ਗਿਆ ਹੈ।