Latest News : ਸਾਇੰਸ ਸਿਟੀ ਵਲੋਂ ਇੰਜੀਨੀਅਰ ਦਿਵਸ ’ਤੇ ਰੌਬਟਿਕ ਚੈਪੀਅਨਸ਼ਿਪ ਦਾ ਆਯੋਜਨ
300 ਨੌਜਵਾਨ ਇੰਜੀਨੀਅਰਾਂ ਨੇ ਕੀਤਾ ਇਕਜੁੱਟਤਾ ਦਾ ਪ੍ਰਦਰਸ਼ਨ
ਚੰਡੀਗੜ੍ਹ, 14ਸਤੰਬਰ(ਵਿਸ਼ਵ ਵਾਰਤਾ) Latest News :-ਇੰਜੀਨੀਅਰ ਦਿਵਸ ਦੇ ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇਕ ਰੌਬਿਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇੰਜੀਨੀਅਰ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਰੀਆ ਦੇ ਜਨਮ ਦਿਹਾੜੇ ਤੇ ਮਨਾਇਆ ਜਾਂਦਾ ਹੈ। ਇਸ ਮੌਕੇ 300 ਦੇ ਕਰੀਬ ਵਿਦਿਆਰਥੀਆਂ ਨੇ ਰੌਬਿਟ ਤਿਆਰ ਕਰਨ, ਸੰਚਾਲਿਤ ਕਰਨ ਦੇ ਹੁਨਰ, ਰਚਨਾਤਿਮਕਤਾ ਇਕੱਠੇ ਹੋਕੇ ਕੰਮ ਕਰਨ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਾ ਸੀ। ਇਸ ਚੈਂਪੀਅਨਸ਼ਿਪ ਵਿਚ ਪਹਿਲੇ, ਦੂਜਾ ਤੇ ਤੀਜਾ ਇਨਾਮ ‘ਤੇ ਜੀ.ਐਨ.ਏ ਯੂਨੀਵਰਸਿਟੀ ਫ਼ਗਵਾੜਾ ਦੀਆਂ ਟੀਮਾਂ ਕਾਬਜ।
ਇਸ ਮੌਕੇ ਤੇ ਬੋਲਦਿਆਂ ਸਾਇੰਸ ਸਿਟੀ ਦੇ ਵਿਗਿਆਨੀ-ਡੀ ਇੰਜੀ. ਰਿਤੇਸ਼ ਪਾਠਕ ਨੇ ਕਿਹਾ ਕਿ ਅੱਜ ਇੰਜੀਨੀਅਰਿੰਗ ਦਿਵਸ ‘ਤੇ ਅਸੀਂ ਸਾਰੇ ਨਵੀਨਤਾ, ਸਿਰਜਣਾਤਮਿਕਤਾ ਅਤੇ ਤਕਨਾਲੌਜੀ ਦੀਆਂ ਅਸੀਮਤ ਸੰਭਾਵਨਾਂ ਦਾ ਅਨੰਦ ਮਾਣ ਰਹੇ ਹਾਂ। ਇਹ ਰੌਬਟਿਕ ਚੈਪੀਅਨਸ਼ਿਪ ਨੌਜਵਾਨ ਇੰਜੀਨੀਅਰਾਂ ਦੇ ਜਜਬੇ ਦਾ ਇਕ ਅਜਿਹਾ ਨਤੀਜਾ ਹੈ ਤੇ ਪਲੇਟਫ਼ਾਰਮ ਜਿੱਥੇ ਉਹ ਇਕੱਠੇ ਹੋਕੇ ਸੰਭਵ ਦੀਆਂ ਅਸੀਮਤ ਹੱਦਾਂ ਨੂੰ ਅੱਗੇ ਵਧਾਉਂਦੇ ਹਨ। ਨੌਜਵਾਨ ਇੰਜੀਨੀਅਰਾਂ ਵਿਚ ਅਜਿਹਾ ਉਤਸ਼ਾਹ ਤੇ ਹੁਨਰ ਭਵਿੱਖ ਲਈ ਪ੍ਰੇਰਨਾਦਿਾੲਕ ਹੈ। ਇੱਥੇ ਉਹ ਰੌਬਟਿਕਸ ਦੀਆਂ ਗੁੰਝਲਾਂ ਨੂੰ ਸਿਰਫ਼ ਸਿੱਖ ਹੀ ਨਹੀਂ ਰਹੇ ਹਨ ਸਗੋਂ ਆਪਣੀ ਰਚਨਾਤਮਿਕਤਾ ਦੇ ਜਰੀਏ ਦੁਨੀਆਂ ਦੀਆਂ ਚੁਣੌਤੀਆਂ ਨੂੰ ਵੀ ਹੱਲ ਕਰ ਰਹੇ ਹਨ। ਇਸ ਮੌਕੇ ਐਨ.ਆਈ ਟੀ. ਜਲੰਧਰ ਦੇ ਸਹਾਇਕ ਪ੍ਰੋਫ਼ੈਸਰ ਡਾ.ਅਫ਼ਜ਼ਲ ਸਿਕੰਦਰ ਨੇ ਮੁਕਾਬਲੇ ਦੀ ਜੱਜਮੈਂਟ ਕੀਤੀ ਅਤੇ ਨੌਜਵਾਨ ਇੰਜੀਨੀਅਰਾਂ ਨੂੰ ਉਤਸ਼ਾਹਿਤ ਕੀਤਾ । ਚੈਂਪੀਅਨਸ਼ਿਪ ਦੇ ਦੌਰਾਨ ਜੇਤੂਆਂ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।