Latest News : ਪੰਜਾਬ ਦੇ ਸਾਬਕਾ ਵਿਧਾਇਕ ਦੇ ਟਿਕਾਣਿਆਂ ‘ਤੇ ED ਵੱਲੋਂ ਛਾਪੇਮਾਰੀ
ਚੰਡੀਗੜ੍ਹ, 16 ਜੁਲਾਈ(ਵਿਸ਼ਵ ਵਾਰਤਾ)Latest News –ਈਡੀ ਨੇ ਫਰੀਦਕੋਟ ‘ਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਦੀ ਟੀਮ ਸਵੇਰੇ 6 ਵਜੇ ਦੀਪ ਮਲਹੋਤਰਾ ਦੀ ਸਥਾਨਕ ਰਿਹਾਇਸ਼ ਸਮੇਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇੱਥੇ ਉਨ੍ਹਾਂ ਦੀ ਰਿਹਾਇਸ਼, ਡੰਪ ਅਤੇ ਹੋਰ ਥਾਵਾਂ ਹਨ।
ਇਸ ਤੋਂ ਪਹਿਲਾਂ ਵੀ ਕੇਂਦਰੀ ਏਜੰਸੀਆਂ ਕਈ ਵਾਰ ਦੀਪ ਮਲਹੋਤਰਾ ਦੇ ਠਿਕਾਣਿਆਂ ਦੀ ਜਾਂਚ ਕਰ ਚੁੱਕੀਆਂ ਹਨ ਅਤੇ ਫਿਲਹਾਲ ਈਡੀ ਦੀ ਇਹ ਜਾਂਚ ਚੱਲ ਰਹੀ ਹੈ। ਹਾਲਾਂਕਿ ਦੀਪ ਮਲਹੋਤਰਾ ਇੱਥੇ ਨਹੀਂ ਰਹਿੰਦੇ ਅਤੇ ਸਿਰਫ਼ ਉਨ੍ਹਾਂ ਦੇ ਕਰਮਚਾਰੀ ਹੀ ਇੱਥੇ ਰਹਿੰਦੇ ਹਨ। ਈਡੀ ਦੀ ਟੀਮ ਨੇ ਸਵੇਰੇ ਇੱਥੇ ਉਨ੍ਹਾਂ ਦੀ ਰਿਹਾਇਸ਼ ਸਮੇਤ ਵੱਖ-ਵੱਖ ਥਾਵਾਂ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।