Latest news : ਵਿਨੇਸ਼ ਫੋਗਾਟ ਅਤੇ ਬੰਜਰੰਗ ਪੂਨੀਆ ਨੂੰ ਮਿਲੇਗੀ ਵਿਧਾਨ ਸਭਾ ਦੀ ਟਿਕਟ ! ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 4ਸਤੰਬਰ (ਵਿਸ਼ਵ ਵਾਰਤਾ)Latest news : ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਪਹਿਲਵਾਨ ਬੰਜਰੰਗ ਪੂਨੀਆ ਨੇ Congress MP Rahul Gandhi ਨਾਲ ਮੁਲਾਕਾਤ ਕੀਤੀ ਹੈ। ਸਮਝਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਹਿਲਵਾਨ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਨੇ ਇਸ ਮੀਟਿੰਗ ਦੀ ਤਸਵੀਰ ਐਕਸ ‘ਤੇ ਪੋਸਟ ਕੀਤੀ ਹੈ।
ਇਸ ਤਸਵੀਰ ਦੇ ਨਾਲ ਕਾਂਗਰਸ ਨੇ ਲਿਖਿਆ ਹੈ ਕਿ ‘ਵਿਨੇਸ਼ ਫੋਗਾਟ ਅਤੇ ਬਜਰੰਗ ਪੁਨੀਆ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਨਾਲ ਮੁਲਾਕਾਤ ਕੀਤੀ।’ ਕਾਂਗਰਸ ਨੇ ਦੋਵਾਂ ਪਹਿਲਵਾਨਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ ਪਰ ਹੁਣ ਤੱਕ ਦੋਵੇਂ ਪਹਿਲਵਾਨਾਂ ਨੇ ਇਸ ਪ੍ਰਸਤਾਵ ‘ਤੇ ਚੁੱਪੀ ਸਾਧੀ ਹੋਈ ਸੀ ਪਰ ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਦੇ ਸੰਕੇਤ ਮਿਲੇ ਹਨ। ਦੋਵੇਂ ਪਹਿਲਵਾਨਾਂ ਨੇ ਰਾਹੁਲ ਗਾਂਧੀ ਨਾਲ ਅਜਿਹੇ ਸਮੇਂ ਵਿਚ ਮੁਲਾਕਾਤ ਕੀਤੀ ਜਦੋਂ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਹਰਿਆਣਾ ਚੋਣਾਂ ਹੋਰ ਦਿਲਚਸਪ ਹੋ ਜਾਣਗੀਆਂ। ਜਿਨ੍ਹਾਂ ਸੀਟਾਂ ਤੋਂ ਇਹ ਦੋਵੇਂ ਚੋਣ ਲੜਨਗੇ, ਉਨ੍ਹਾਂ ਨੂੰ ਹਾਈ ਪ੍ਰੋਫਾਈਲ ਮੰਨਿਆ ਜਾਵੇਗਾ।