Latest News : ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਸ਼ਰੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜਨਵਰੀ(ਸਤੀਸ਼ ਕੁਮਾਰ ਪੱਪੀ) ਭਾਰਤੀ ਹਵਾਈ ਫੌਜ ਵੱਲੋਂ ਅਗਨੀਵੀਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਵੈਬਸਾਈਟ (https://agnipathvayu.cdac.in) ਪੋਰਟਲ ਤੇ ਅਪਲੋਡ ਕੀਤਾ ਗਿਆ ਹੈ। ਇਸ ਲਿੰਕ ਵਿੱਚ ਭਰਤੀ ਸਬੰਧੀ ਲਿਖਤੀ ਇਮਤਿਹਾਨ ਅਤੇ ਫਿਜ਼ੀਕਲ ਟੈਸਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਭਰਤੀ ਸਬੰਧੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਫਰਵਰੀ ਦੇ ਪਹਿਲੇ ਹਫ਼ਤੇ ਅਤੇ ਮਾਰਚ ਦੇ ਦੂਸਰੇ ਹਫ਼ਤੇ ਵਿੱਚ ਨੌਜਵਾਨ ਅਗਨੀਵੀਰ ਵਾਯੂ ਦੀ ਆਸਾਮੀ ਲਈ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਡਿਪਟੀ ਡਾਇਰੈਕਟਰ ਰੋਜ਼ਗਾਰ ਵੱਲੋਂ ਦੱਸਿਆ ਗਿਆ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਨੌਜਵਾਨਾਂ ਦਾ ਫਿਜੀਕਲ ਟੈਸਟ ਵੀ ਲਿਆ ਜਾਵੇਗਾ।
ਇਸ ਅਗਨੀਵੀਰ ਦੀ ਭਰਤੀ ਲਈ ਨੌਜਵਾਨ ਆਪਣੀ ਰਜਿਸਟ੍ਰੇਸ਼ਨ ਅਪ੍ਰੈਲ 2025 ਦੇ ਤੀਸਰੇ ਹਫਤੇ ਅਤੇ ਮਈ 2025 ਦੇ ਪਹਿਲੇ ਹਫ਼ਤੇ ਵਿੱਚ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਗਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਕਰਨ ਲਈ ਅਗਨਵੀਰ ਜਨਰਲ ਡਿਊਟੀ ਦੀ ਅਸਾਮੀ ਲਈ ਜਨਰਲ ਸਾਇੰਸ, ਮੈਥੇਮੈਟਿਕਸ, ਲੋਜੀਕਲ ਰਿਜ਼ਨਿੰਗ ਅਤੇ ਜਨਰਲ ਅਵੇਅਰਨੈੱਸ, ਅਗਨੀਵੀਰ ਟੈਕਨੀਕਲ ਦੀ ਪ੍ਰੀਖਿਆ ਦੇਣ ਲਈ ਮੈਥਸ, ਫਿਜ਼ੀਕਸ, ਕੈਮਿਸਟਰੀ, ਰਿਜ਼ਨਿੰਗ ਅਤੇ ਜਨਰਲ ਨੋਲੇਜ, ਅਗਨੀਵੀਰ ਟਰੇਡਮੈਨ ਦੀ ਪ੍ਰੀਖਿਆ ਦੇਣ ਲਈ ਜਨਰਲ ਸਾਇੰਸ, ਮੈਥੇਮੈਟਿਕਸ, ਲੋਜੀਕਲ ਰਿਜ਼ਨਿੰਗ, ਅਤੇ ਜਨਰਲ ਨੋਲੇਜ, ਅਗਨੀਵੀਰ ਕਲਰਕ/ਐੱਸ ਕੇ ਟੀ ਦੀ ਪ੍ਰੀਖਿਆ ਦੇਣ ਲਈ ਕੰਪਿਊਟਰ ਸਾਇੰਸ, ਮੈਥੇਮੈਟਿਕਸ, ਜਨਰਲ ਇੰਗਲਿਸ਼, ਜਨਰਲ ਸਾਇੰਸ, ਅਤੇ ਜਨਰਲ ਨੋਲੇਜ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਉਨਾਂ ਵੱਲੋਂ ਦੱਸਿਆ ਗਿਆ ਕਿ ਅਗਨੀਵੀਰ ਦੀ ਤਿਆਰੀ ਕਰਨ ਲਈ ਨੌਜਵਾਨ ਅਰੀਹੰਤ ਪਬਲੀਕੇਸ਼ਨ, ਅਗਰਵਾਲ ਐਗਜ਼ਾਮ ਕਾਰਟ, ਓ.ਐੱਸ.ਡਬਲਯੂ.ਡੀ. ਬੁੱਕਸ, ਆਰ.ਗੁਪਤਾ ਅਤੇ ਐੱਸ.ਕੇ ਗੁਪਤਾ ਆਦਿ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ ਜੋ ਅੰਗਰੇਜੀ ਅਤੇ ਹਿੰਦੀ ਮਾਧਿਅਮ ਵਿੱਚ ਆਮ ਮਾਰਕਿਟ ਅਤੇ ਕਿਤਾਬਾਂ ਦੀ ਦੁਕਾਨ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਸ ਭਰਤੀ ਸਬੰਧੀ ਫਿਜ਼ੀਕਲ ਟੈਸਟ ਜੂਨ 2025 ਦੇ ਆਖਰੀ ਹਫ਼ਤੇ ਵਿੱਚ ਲਿਆ ਜਾਵੇਗਾ ਇਸ ਭਰਤੀ ਸਬੰਧੀ ਰੈਲੀ ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ ਕਰਨੀ ਲਾਜ਼ਮੀ ਹੈ, ਇਸ ਟੈਸਟ ਲਈ 1600 ਮੀਟਰ ਦੀ ਦੌੜ ਹੋਵੇਗੀ। ਜਿਹੜੇ ਨੌਜਵਾਨ ਫਿਜ਼ੀਕਲ ਟੈਸਟ ਵਿੱਚ ਪੂਰੇ ਨੰਬਰ ਲੈਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਇਹ ਦੌੜ 5 ਮਿੰਟ 30 ਸੈਕਿੰਡ ਤੋਂ 5 ਮਿੰਟ 45 ਸੈਕਿੰਡ ਪੂਰੀ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇੰਡੀਅਨ ਏਅਰਫੋਰਸ ਦੀ ਵੈੱਬਸਾਈਟ (https://agnipathvayu.cdac.in) ਤੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/