ਲੁਧਿਆਣਾ 17 ਜੂਨ (ਵਿਸ਼ਵ ਵਾਰਤਾ) ਲੁਧਿਆਣਾ (LUDHIANA )ਦੇ ਲਾਡੋਵਾਲ ਟੋਲ ਪਲਾਜ਼ਾ (LADOWAL TOLL PLAZA )ਤੇ ਕਿਸਾਨਾਂ ( FARMERS )ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ( SECOND DAY ) ਦੇ ਵਿੱਚ ਦਾਖਲ ਹੋ ਗਿਆ ਹੈ। ਕਿਸਾਨ ਸ਼ਿਫਟਾਂ ( SHIFTS ) ਅਨੁਸਾਰ ਟੋਲ ਪਲਾਜ਼ੇ ਦੇ ਧਰਨੇ ‘ਤੇ ਆਪਣੀ ਡਿਊਟੀ ( DUTY ) ਦੇ ਰਹੇ ਹਨ। ਧਰਨੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਦੌਰਾਨ ਕੁਝ ਕਿਸਾਨ ਖੇਤਾਂ ਵਿੱਚ ਆਪਣਾ ਕੰਮ ਕਾਰ ਦੇਖਣ ਲਈ ਚਲੇ ਜਾਂਦੇ ਨੇ ਤੇ ਉਹਨਾਂ ਦੀ ਜਗ੍ਹਾ ਤੇ ਦੂਸਰੇ ਕਿਸਾਨ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹਨ। ਇਸ ਤਰ੍ਹਾਂ ਸ਼ਿਫਟਾਂ ਦੇ ਵਿੱਚ ਕਿਸਾਨ ਧਰਨੇ ਦੇ ਵਿੱਚ ਲਗਾਤਾਰ ਡਿਊਟੀ ਦੇ ਰਹੇ ਹਨ। ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਹੈ। ਜਦੋਂ ਤੱਕ ਟੋਲ ਪਲਾਜ਼ਾ ਆਪਣੀਆਂ ਟੋਲ ਦਰਾਂ ਨੂੰ ਨਹੀਂ ਘਟਾਉਂਦਾ ਉਦੋਂ ਤੱਕ ਧਰਨਾ ਬੰਦ ਨਹੀਂ ਕੀਤਾ ਜਾਵੇਗਾ। ਐਤਵਾਰ ਸਵੇਰੇ 10 ਵਜੇ ਹੀ ਕਿਸਾਨਾਂ ਨੇ ਟੋਲ ਪਲਾਜ਼ੇ ਦਾ ਕੰਮ ਕਾਰ ਬੰਦ ਕਰਵਾ ਦਿੱਤਾ ਸੀ। ਮੁਲਾਜ਼ਮਾਂ ਨੂੰ ਹਟਾ ਕੇ ਟੋਲ ਪਲਾਜ਼ੇ ਦੇ ਬੂਥ ਖਾਲੀ ਕਰਵਾ ਦਿੱਤੇ ਗਏ ਸਨ। ਜਿਸ ਤੋਂ ਬਾਅਦ ਟੋਲ ਪਲਾਜ਼ਾ ਫਰੀ ਕਰ ਦਿੱਤਾ ਗਿਆ ਹੈ,ਤੇ ਟੋਲ ਨਹੀਂ ਕੱਟਿਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦੇ ਸਭ ਤੋਂ ਜਿਆਦਾ ਮਹਿੰਗੇ ਟੋਲ ਪਲਾਜ਼ਾ ਵਿੱਚੋਂ ਇੱਕ ਹੈ,ਤੇ 2 ਜੂਨ ਤੋਂ ਇਸ ਦੀਆਂ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ। ਇੱਕ ਸਾਲ ਦੇ ਵਿੱਚ ਲਗਾਤਾਰ ਤੀਸਰੀ ਵਾਰ ਟੋਲ ਪਲਾਜ਼ੇ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਟੈਕਸੀ ਡਰਾਈਵਰ ਅਤੇ ਰੋਜ਼ਾਨਾ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਇਸ ਵਾਧੇ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਐਤਵਾਰ ਨੂੰ ਟੋਲ ਪਲਾਜ਼ੇ ਤੇ ਧਰਨਾ ਦੇ ਕੇ ਇਸ ਨੂੰ ਬੰਦ ਕਰਵਾ ਦਿੱਤਾ ਸੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਧਰਨਾ ਦੇ ਰਹੇ ਕਿਸਾਨਾਂ ਨਾਲ ਮੌਕੇ ਤੇ ਪਹੁੰਚ ਕੇ ਗੱਲਬਾਤ ਕੀਤੀ ਗਈ ਹੈ, ਪਰ ਕਿਸਾਨਾਂ ਦਾ ਕਹਿਣਾ ਹ ਕਿ ਜਦੋਂ ਤੱਕ ਟੋਲ ਦਰਾਂ ਘਟਾਈਆਂ ਨਹੀਂ ਜਾਂਦੀਆਂ ਉਦੋਂ ਤੱਕ ਟੋਲ ਤੇ ਧਰਨਾ ਜਾਰੀ ਰਹੇਗਾ।