Kolkata ਰੇਪ-ਕਤਲ ਕੇਸ ਦੇ ਦੋਸ਼ੀ ਸੰਜੇ ਰਾਏ ਨੂੰ ਅਦਾਲਤ ਨੇ ਸੁਣਾਈ ਸਜਾ
ਨਵੀ ਦਿੱਲੀ,20 ਜਨਵਰੀ : ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦੇ ਦੋਸ਼ੀ ਸੰਜੇ ਰਾਏ ਨੂੰ ਸਿਆਲਦਹ ਕੋਰਟ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ। ਦੋਸ਼ੀ ਸੰਜੇ ਰਾਏ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪਹਿਲਾਂ ਦੁਪਹਿਰ 2.30 ਵਜੇ ਤੋਂ ਬਾਅਦ ਫੈਸਲਾ ਸੁਣਾਇਆ ਜਾਣਾ ਸੀ ਪਰ ਦੋਸ਼ੀ ਅਤੇ ਹੋਰਾਂ ਦੇ ਅੰਤਿਮ ਬਿਆਨ ਸੁਣਨ ਤੋਂ ਬਾਅਦ ਅਦਾਲਤ ਨੇ 2.45 ਵਜੇ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ ਨੇ ਦੋਸ਼ੀ ਸੰਜੇ ਰਾਏ, ਸੀਬੀਆਈ ਅਤੇ ਪੀੜਤ ਪਰਿਵਾਰ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ। ਇਸ ਦੌਰਾਨ ਦੋਸ਼ੀ ਸੰਜੇ ਰਾਏ ਦਾ ਕਹਿਣਾ ਸੀ ਕਿ “ਮੈਂ ਕੋਈ ਅਪਰਾਧ ਨਹੀਂ ਕੀਤਾ, ਮੈਨੂੰ ਫਸਾਇਆ ਗਿਆ ਹੈ, ਮੈਂ ਕੁਝ ਨਹੀਂ ਕੀਤਾ ਅਤੇ ਫਿਰ ਵੀ ਮੈਨੂੰ ਦੋਸ਼ੀ ਠਹਿਰਾਇਆ ਗਿਆ।” ਸੀਬੀਆਈ ਨੇ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ।
ਦੱਸ ਦਈਏ ਕਿ 18 ਜਨਵਰੀ ਨੂੰ ਅਦਾਲਤ ਨੇ ਸੰਜੇ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਸਜ਼ਾ ਬਾਰੇ ਫੈਸਲਾ ਰਾਖਵਾਂ ਰੱਖਿਆ ਗਿਆ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/