Kolkata rape-murder case : ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਦਾ ਅੱਜ ਤੀਜਾ ਦਿਨ
ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ) ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਦਾ ਅੱਜ ਤੀਜਾ ਦਿਨ ਹੈ। ਜ਼ਿਕਰਯੋਗ ਹੈ ਕਿ ਟ੍ਰੇਨੀ ਡਾਕਟਰ ਬਲਾਤਕਾਰ-ਕਤਲ ਮਾਮਲੇ ਵਿੱਚ ਇਨਸਾਫ਼ ਦੀ ਗੁਹਾਰ ਲਾਉਂਦਿਆਂ 6 ਜੂਨੀਅਰ ਡਾਕਟਰਾਂ ਨੇ 5 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ, ਇਹ ਭੁੱਖ ਹੜਤਾਲ ਧਰਮਤਲਾ ਇਲਾਕੇ ਦੇ ਡੋਰੀਨਾ ਕਰਾਸਿੰਗ ‘ਤੇ ਜਾਰੀ ਹੈ। ਹੜਤਾਲ ‘ਤੇ ਬੈਠੇ ਜੂਨੀਅਰ ਡਾਕਟਰਾਂ ‘ਚੋਂ ਇਕ ਡਾਕਟਰ ਨੇ ਕਿਹਾ ਕਿ ਸੈਸ਼ਨ ਕੋਰਟ ‘ਚ ਚੱਲ ਰਹੇ ਆਰਜੀ ਕਰ ਮਾਮਲੇ ‘ਚ ਸੀਬੀਆਈ ਦੀ ਭੂਮਿਕਾ ਬਹੁਤ ਢਿੱਲੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇ। ਜੂਨੀਅਰ ਡਾਕਟਰ ਸਿਹਤ ਸਕੱਤਰ ਐਨਐਸ ਨਿਗਮ ਨੂੰ ਹਟਾਉਣ ਅਤੇ ਸਿਹਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਲਈ ਜਵਾਬਦੇਹੀ ਤੈਅ ਕਰਨ ਸਮੇਤ ਆਪਣੀਆਂ 9 ਮੰਗਾਂ ’ਤੇ ਅੜੇ ਹੋਏ ਹਨ।