Kisan Andolan : ਸ਼ੰਭੂ ਮੋਰਚੇ ਤੇ ਧੂਮ ਧਾਮ ਨਾਲ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ
ਚੰਡੀਗੜ੍ਹ, 7ਜਨਵਰੀ(ਵਿਸ਼ਵ ਵਾਰਤਾ) 326 ਦਿਨਾਂ ਤੋਂ ਲਗਾਤਾਰ ਕਿਸਾਨੀ ਮਸਲਿਆਂ ਦੇ ਨਿਪਟਾਰੇ ਲਈ ਚੱਲ ਰਹੇ ਕਿਸਾਨ ਅੰਦੋਲਨ 2 (ਦਿੱਲੀ ਅੰਦੋਲਨ 2) ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਸੋਮਵਾਰ ਨੂੰ ਸ਼ੰਭੂ ਮੋਰਚੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਪ੍ਰਕਾਸ਼ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ, ਜਿੱਸ ਵਿੱਚ ਮੋਰਚੇ ਤੇ ਮੌਜੂਦ ਕਿਸਾਨਾਂ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਵਿੱਚੋਂ ਸੰਗਤ ਨੇ ਸ਼ਿਰਕਤ ਕੀਤੀ। ਜਿੱਥੇ ਮੰਚ ਤੋਂ ਪੂਰੇ ਦੇਸ਼ ਵਾਸੀਆਂ ਨੂੰ ਫੋਰਮ ਦੇ ਲੀਡਰਾਂ ਨੇ ਵਧਾਈਆਂ ਦਿੱਤੀਆਂ ਉੱਥੇ ਗੁਰੂ ਸਾਹਿਬ ਵੱਲੋਂ ਦਿਖਾਏ ਹੋਏ ਰਾਸਤੇ ਤੇ ਚੱਲਣ ਦੀ ਵੀ ਪ੍ਰੇਰਨਾ ਦਿੱਤੀ।
ਮੋਰਚੇ ਤੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਅਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਬਾਰੇ ਦਿਖਾਏ ਅਤੇ ਅਪਣਾਏ ਨਜ਼ਰੀਏ ਨੂੰ ਨਿਖਿਦਿਆ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਮਾਰਕੀਟਿੰਗ ਡਰਾਫਟ ਤੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਨਵੀਂ ਡਰਾਫਟ ਪੋਲਸੀ ਕਿਸਾਨੀ ਹਿੱਤਾਂ ਦੇ ਖਿਲਾਫ ਹੈ ਨਾਲੇ ਕਿਸ ਤਰ੍ਹਾਂ ਤਿੰਨੋਂ ਕਾਲੇ ਕਾਨੂੰਨ ਨੂੰ ਨਵੇਂ ਖਲੜੇ ਵਿੱਚ ਪਾ ਕੇ ਪੇਸ਼ ਕਰਨ ਦਾ ਇੱਕ ਜਤਨ ਕੀਤਾ ਗਿਆ ਹੈ। ਉਹਨਾਂ ਐਲਾਨ ਕੀਤਾ ਕਿ ਆਉਣ ਵਾਲੀ 13 ਜਨਵਰੀ ਨੂੰ ਲੋੜੀ ਵਾਲੇ ਦਿਨ ਕੇਂਦਰ ਵੱਲੋਂ ਜਾਰੀ ਖੇਤੀ ਮਾਰਕੀਟਿੰਗ ਡਰਾਫਟ ਦੇ ਖਲੜੇ ਨੂੰ ਪੂਰੇ ਦੇਸ਼ ਭਰ ਵਿੱਚ ਫੂਕਿਆ ਜਾਵੇ। ਇੱਸ ਦੇ ਨਾਲ ਨਾਲ ਮੋਰਚੇ ਵੱਲੋਂ 10 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਪ੍ਰਤੀ ਅਪਣਾਏ ਗਏ ਰੁੱਖ ਦੇ ਵਿਰੋਧ ਦੇ ਵਿੱਚ ਦੇਸ਼ ਭਰ ਵਿੱਚ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/