Kisan Andolan : ਅੱਜ ਦਿੱਲੀ ਕੂਚ ਕਰਨਗੇ ਕਿਸਾਨ
ਚੰਡੀਗੜ੍ਹ,8 ਦਸੰਬਰ (ਵਿਸ਼ਵ ਵਾਰਤਾ) ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ–ਹਰਿਆਣਾ ਸਰਹੱਦ ਤੇ ਡਟੇ ਕਿਸਾਨਾਂ ਦਾ ਪਹਿਲਾ ਜੱਥਾ ਅੱਜ ਦਿੱਲੀ ਕੂਚ ਕਰੇਗਾ। ਸ਼ੰਭੂ ਸਰਹੱਦ ਤੋਂ ਅੱਜ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ।
ਬੀਤੇ ਕੱਲ੍ਹ ਕਿਸਾਨਾਂ ਦੇ ਕੂਚ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਇਹ ਐਲਾਨ ਕੀਤਾ ਕਿ ਉਹ 8 ਦਸੰਬਰ ਨੂੰ ਮੁੜ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਕੂਚ ਕਰਨਗੇ। ਉਹਨਾਂ ਨੇ ਕਿਹਾ ਕਿ 101 ਕਿਸਾਨਾਂ ਦਾ ਜਥਾ ਹੀ ਦਿੱਲੀ ਜਾਵੇਗਾ। ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਗੱਲਬਾਤ ਲਈ ਕੋਈ ਲਿਖਤੀ ਸੱਦਾ ਨਹੀਂ ਭੇਜਿਆ। ਦੇਸ਼ ਲਈ ਜੇ ਕਿਸੇ ਨੂੰ ਸ਼ਹਾਦਤ ਦੇਣੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਕਿਸਾਨਾਂ ਦਾ ਜਥਾ 12 ਵਜੇ ਦਿੱਲੀ ਕੂਚ ਕਰੇਗਾ।
ਦੱਸ ਦਈਏ ਕਿ ਬੀਤੇ 7 ਦਸੰਬਰ ਨੂੰ ਵੀ ਕਿਸਾਨਾਂ ਨੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਕਿਸਾਨ ਤੇ ਅਥਰੂ ਗੈਸ ਦੇ ਗੋਲੇ ਦਾਗੇ ,ਜਿਸ ਕਾਰਨ 8 ਕਿਸਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/