Kathua Terrorists Attack : ਜੰਮੂ-ਕਸ਼ਮੀਰ ਦੇ ਕਠੂਆ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ -5 ਜਵਾਨ ਸ਼ਹੀਦ
ਚੰਡੀਗੜ੍ਹ, 9ਜੁਲਾਈ(ਵਿਸ਼ਵ ਵਾਰਤਾ) Kathua Terrorists Attack -ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ ਸੋਮਵਾਰ 8 ਜੁਲਾਈ ਨੂੰ ਹੋਏ ਅੱਤਵਾਦੀ ਹਮਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਕਸ਼ਮੀਰ ਟਾਈਗਰਜ਼ ਨਾਂ ਦੇ ਅੱਤਵਾਦੀ ਸੰਗਠਨ ਨੇ ਫੌਜ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸੰਗਠਨ ਨੂੰ ਪਾਬੰਦੀਸ਼ੁਦਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਸ਼ਾਖਾ ਮੰਨਿਆ ਜਾਂਦਾ ਹੈ।
ਹਮਲੇ ‘ਚ ਜ਼ਖਮੀ ਹੋਏ ਪੰਜ ਜਵਾਨਾਂ ਨੂੰ ਕਠੂਆ ਦੇ ਬਿਲਵਰ ਕਮਿਊਨਿਟੀ ਹੈਲਥ ਸੈਂਟਰ ਤੋਂ ਦੇਰ ਰਾਤ ਪਠਾਨਕੋਟ ਮਿਲਟਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦਰਅਸਲ, ਸੁਰੱਖਿਆ ਬਲ ਦੁਪਹਿਰ 3.30 ਵਜੇ ਲੋਹਾਈ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਬਦਨੋਟਾ ‘ਚ ਗਸ਼ਤ ਤੇ ਸਨ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਫਿਲਹਾਲ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।