Kargil Vijay Diwas : ਅੱਜ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ
ਪ੍ਰਧਾਨ ਮੰਤਰੀ ਮੋਦੀ ਲੱਦਾਖ ਵਿੱਚ ਸਿਲਵਰ ਜੁਬਲੀ ਸਮਾਰੋਹ ਵਿੱਚ ਹੋਣਗੇ ਸ਼ਾਮਲ
ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ) Kargil Vijay Diwas -ਅੱਜ ਕਾਰਗਿਲ ਵਿਜੇ ਦਿਵਸ ਹੈ। 26 ਜੁਲਾਈ 1999 ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਟਾਈਗਰ ਹਿੱਲ ‘ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਕਾਰਗਿਲ ਯੁੱਧ ਵਿਚ ਪਾਕਿਸਤਾਨ ਨੂੰ ਹਰਾਇਆ। 84 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਭਾਰਤੀ ਫੌਜ ਦੇ 527 ਜਵਾਨ ਸ਼ਹੀਦ ਹੋਏ, ਜਦੋਂ ਕਿ 1,363 ਜ਼ਖਮੀ ਹੋਏ। ਪਾਕਿਸਤਾਨ ਦੇ 400 ਤੋਂ ਵੱਧ ਸੈਨਿਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਲੱਦਾਖ ਦੇ ਕਾਰਗਿਲ ਦਾ ਦੌਰਾ ਕਰਨਗੇ। ਉਹ ਦਰਾਸ ਵਿੱਚ ਕਾਰਗਿਲ ਯੁੱਧ ਸਮਾਰਕ ਵਿੱਚ ਆਯੋਜਿਤ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ,ਇੱਥੇ ਪੀਐਮ ਮੋਦੀ 1999 ਦੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਮੌਕੇ ‘ਤੇ 24 ਤੋਂ 26 ਜੁਲਾਈ ਤੱਕ ਦਰਾਸ ‘ਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।