Kapurthala News: ਨਜਾਇਜ ਚੱਲ ਰਹੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਜਲਦ ਤੋਂ ਜਲਦ ਰੈਗੂਲਰ ਕਰਵਾਏ ਜਾਣ – ਕਮਿਸ਼ਨਰ
ਕਪੂਰਥਲਾ, 3 ਜਨਵਰੀ (ਵਿਸ਼ਵ ਵਾਰਤਾ):- ਨਗਰ ਨਿਗਮ ਕਮਿਸ਼ਨਰ ਕਪੂਰਥਲਾ ਅਨੁਪਮ ਕਲੇਰ ਨੇ ਕਿਹਾ ਹੈ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਪਾਣੀ ਅਤੇ ਸੀਵਰੇਜ ਦੇ ਨਾਜਾਇਜ਼ ਤੌਰ ’ਤੇ ਚੱਲ ਰਹੇ ਕੁਨੇਕਸ਼ਨਾਂ ਨੂੰ ਜਲਦ ਤੋਂ ਜਲਦ ਰੈਗੂਲਰ ਕਰਵਾਇਆ ਜਾਵੇ । ਉਨ੍ਹਾਂ ਦੱਸਿਆ ਕਿ ਜੇਕਰ ਲੋਕਾਂ ਵਲੋਂ ਨਾਜਾਇਜ਼ ਤੌਰ ’ਤੇ ਚੱਲ ਰਹੇ ਵਾਟਰ ਸਪਲਾਈ ਅਤੇ ਸੀਵਰੇਜ ਕੁਨੈਕਸ਼ਨਾਂ ਨੂੰ ਰੇਗੂਲਰ ਨਹੀਂ ਕਰਵਾਇਆ ਗਿਆ ਤਾਂ ਨਗਰ ਨਿਗਮ ਵੱਲੋਂ ਉਕਤ ਕੁਨੈਕਸ਼ਨਾਂ ਨੂੰ ਪੀ.ਐਮ.ਸੀ ਐਕਟ ਦੀ ਧਾਰਾ 1976 ਅਧੀਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵੱਲ ਪਾਣੀ ਅਤੇ ਸੀਵਰੇਜ ਦਾ ਲੰਬੇ ਸਮੇਂ ਤੋਂ ਬਕਾਇਆ ਚੱਲ ਰਿਹਾ ਹੈ,ਉਹ ਵੀ ਆਪਣਾ ਬਕਾਇਆ ਜਲਦ ਤੋਂ ਜਲਦ ਨਗਰ ਨਿਗਮ ਦਫ਼ਤਰ ਵਿਖੇ ਵਾਟਰ ਸਪਲਾਈ ਅਤੇ ਸੀਵਰੇਜ ਸ਼ਾਖਾ ਵਿੱਚ ਜਮ੍ਹਾਂ ਕਰਵਾਉਣ।
ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਪਾਣੀ ਅਤੇ ਸੀਵਰੇਜ ਦਾ ਕਮਰਸ਼ੀਅਲ/ਘਰੇਲੂ ਕੁਨੈਕਸ਼ਨ ਆਦਿ ਨਗਰ ਨਿਗਮ ਦੀ ਬਿਨ੍ਹਾਂ ਪ੍ਰਵਾਨਗੀ ਤੋਂ ਨਗਰ ਨਿਗਮ ਦੀ ਪਾਣੀ ਅਤੇ ਸੀਵਰੇਜ ਲਾਈਨ ਨਹੀਂ ਜੋੜੇਗਾ। ਅਗਰ ਸਬੰਧਿਤ ਵਿਅਕਤੀ ਵੱਲੋਂ ਪਾਣੀ ਅਤੇ ਸੀਵਰੇਜ ਦਾ ਕੁਨੈਕਸ਼ਨ ਲੈਣਾ ਹੈ ਤਾਂ ਉਸਨੂੰ ਨਗਰ ਨਿਗਮ ਦਫ਼ਤਰ ਵਿਖੇ ਪਰਮਿਸ਼ਨ/ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਜੇਕਰ ਕੋਈ ਵੀ ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਪਾਣੀ ਅਤੇ ਸੀਵਰੇਜ ਦਾ ਕੁਨੈਕਸ਼ਨ ਨਗਰ ਨਿਗਮ ਦੀ ਪਾਈਪ ਲਾਈਨ ਨਾਲ ਜੋੜਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਪੀ.ਐਮ.ਸੀ ਐਕਟ ਦੀ ਧਾਰਾ 1976 ਦੀਆਂ ਧਾਰਾਵਾਂ ਅਧੀਨ ਬਣਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।