Kapurthala : ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ; ਕਈਆਂ ਦੇ ਕੱਟੇ ਚਲਾਨ
ਕਪੂਰਥਲਾ ,2ਅਕਤੂਬਰ (ਵਿਸ਼ਵ ਵਾਰਤਾ)Kapurthala: ਸੁਲਤਾਨਪੁਰ ਲੋਧੀ ‘ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਪ੍ਰਸਾਸ਼ਨ ਵਲੋਂ ਸਖਤ ਕਾਰਵਾਈ ਕੀਤੀ ਗਈ ਹੈ। ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਪਰਾਲੀ ਸਾੜਨ ਵਾਲੇ 7 ਕਿਸਾਨਾਂ ਦੇ ਚਲਾਨ ਕੱਟ ਕੇ 40 ਰੁਪਏ ਜੁਰਮਾਨਾ ਵਸੂਲਿਆ ਹੈ। ਐਸ.ਡੀ.ਐਮ ਸੁਲਤਾਨਪੁਰ ਲੋਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡਾਂ ਵਿੱਚ ਕਲੱਸਟਰ ਕੋਆਰਡੀਨੇਟਰ ਅਤੇ ਨੋਡਲ ਸਹਾਇਕ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਫੀਲਡ ਵਿੱਚ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਝੰਡੂਵਾਲ ਵਿੱਚ 2, ਪਿੰਡ ਪਰਮਜੀਤਪੁਰ ਵਿੱਚ 2, ਪਿੰਡ ਪੱਸਣ ਕਦੀਮ ਵਿੱਚ 1 ਅਤੇ ਪਿੰਡ ਜੱਬੋ ਸੁਧਾਰ ਵਿੱਚ 2 ਚਲਾਨ ਕੀਤੇ ਹਨ। ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਲਾਲ ਸੂਚੀ ਵਿੱਚ ਪਾਈਆਂ ਜਾ ਰਹੀਆਂ ਹਨ। ਸੁਲਤਾਨਪੁਰ ਲੋਧੀ ਦੀ ਐਸਡੀਐਮ ਨੇ ਜਾਣਕਾਰੀ ਦਿੱਤੀ ਹੈ ਕਿ, ਬਲਾਕ ਵਿੱਚ ਇੱਕ ਹਫ਼ਤੇ ਦੌਰਾਨ ਨੋਡਲ ਅਫ਼ਸਰਾਂ ਵੱਲੋਂ 11 ਕੇਸ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ 5 ਥਾਵਾਂ ‘ਤੇ ਖੇਤਾਂ ‘ਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਜਿਸ ਦਾ ਚਲਾਨ ਜਾਰੀ ਕਰਕੇ 40 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਝੰਡੂਵਾਲਾ ਰਾਜਪੂਤਾਂ ਵਿੱਚ ਅੱਗ ਲੱਗਣ ਦੇ ਦੋ ਮਾਮਲਿਆਂ ਵਿੱਚ 5000 ਰੁਪਏ ਅਤੇ 15000 ਰੁਪਏ ਜੁਰਮਾਨਾ ਵਸੂਲਿਆ ਗਿਆ। ਪਿੰਡ ਪਰਮਜੀਤਪੁਰ ਵਿੱਚ ਵੀ ਦੋ ਕੇਸਾਂ ਵਿੱਚ 2500 ਰੁਪਏ ਬਰਾਮਦ ਕੀਤੇ ਗਏ। ਪਿੰਡ ਪੱਸਣ ਕਦੀਮ ਵਿੱਚ ਇੱਕ ਕਿਸਾਨ ਤੋਂ 15 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਰੈਵੇਨਿਊ ਵਿਭਾਗ ਵਿੱਚ ਰੈੱਡ ਐਂਟਰੀ ਵੀ ਹੋ ਚੁੱਕੀ ਹੈ।